ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿਹਤ ਜਾਂਚ ਕੈਂਪ
ਪੱਤਰ ਪ੍ਰੇਰਕ
ਕੁੱਪ ਕਲਾਂ, 5 ਜੂਨ
ਇਥੇ ਗੁਰਦੁਆਰਾ ਸਾਹਿਬ ਵੱਡਾ ਘੱਲੂਘਾਰਾ ਕੁੱਪ ਕਲਾਂ ਵਿੱਚ ਪਾਵਰ ਆਫ ਸੋਸ਼ਲ ਯੂਨਿਟ ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿੱਚ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਬੰਧੀ ਪੰਚ ਗੁਰਪ੍ਰੀਤ ਸਿੰਘ ਜੋਤੀ ਕੁੱਪ ਕਲਾਂ ਅਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਤੋਂ ਡਾ. ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਕੈਂਪ ਦੌਰਾਨ ਪ੍ਰੋ-ਲਾਈਫ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਨੇ 240 ਮਰੀਜ਼ਾਂ ਦੀ ਜਾਂਚ ਕੀਤੀ।
ਕੈਂਪ ਦਾ ਉਦਘਾਟਨ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇਐੱਸ ਗਰੁੱਪ ਅਤੇ ਗਿਆਨੀ ਗਗਨਦੀਪ ਸਿੰਘ ਨਿਰਮਲੇ ਜੰਡਾਲੀ ਵਾਲਿਆਂ ਨੇ ਸਾਂਝੇ ਤੌਰ ’ਤੇ ਕੀਤਾ। ਮੁੱਖ ਮਹਿਮਾਨ ਢੀਂਡਸਾ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ ਜਿਸ ਨਾਲ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਹੋ ਸਕੇ। ਇਸ ਮੌਕੇ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਬੂਟਿਆਂ ਨਾਲ ਸਨਮਾਨਿਆ ਗਿਆ।
ਇਸ ਮੌਕੇ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਜੋਤੀ, ਗੁਰਵਿੰਦਰ ਸਿੰਘ ਫੱਲੇਵਾਲ, ਆਕਾਸ਼ ਕੁੱਪ ਕਲਾਂ, ਨਿਰਮਲ ਸਿੰਘ ਫਲੌਡ, ਚੇਅਰਮੈਨ ਹਰਫੂਲ ਸਿੰਘ, ਮੇਜਰ ਸਿੰਘ ਮਾਣਕ ਮਾਜਰਾ, ਗੁਰਪ੍ਰੀਤ ਸਿੰਘ ਚੋਪੜਾ, ਗੁਰਮੀਤ ਸਿੰਘ ਲਸੋਈ, ਰਾਜਵਿੰਦਰ ਸਿੰਘ ਸੋਹੀਆ, ਡਾਕਟਰ ਹਰਮੇਲ ਸਿੰਘ ਕਿਲ੍ਹਾ,,ਗੁਰਜੰਟ ਸਿੰਘ ਅਹੀਣੋ,ਮੇਜਰ ਸਿੰਘ ਮਦੇਵੀ ਅਤੇ ਇੰਜੀਨੀਅਰ ਸਤਨਾਮ ਸਿੰਘ, ਜੱਥੇਦਾਰ ਦਰਸ਼ਨ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕੁੱਪ ਕਲਾਂ ਅਤੇ ਸੁਰਜਨ ਸਿੰਘ ਮੌਜੂਦ ਸਨ।