ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੋਕ ਸੇਵਾ ਸੁਸਾਇਟੀ ਵੱਲੋਂ ਸਿਹਤ ਜਾਂਚ ਕੈਂਪ

ਜਗਰਾਉਂ: ਮਰਹੂੁਮ ਸਮਾਜ ਸੇਵੀ ਅਮਿਤ ਅਰੋੜਾ ਦੀ ਯਾਦ ਵਿੱਚ ਅੱਜ ਲੋਕ ਸੇਵਾ ਸੁਸਾਇਟੀ ਵਲੋਂ ਹੱਡੀਆਂ ਜੋੜਾਂ, ਨੱਕ, ਕੰਨ, ਗਲ਼ ਅਤੇ ਜਨਰਲ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਜਿੰਦਰ ਜੈਨ ਕਾਕਾ, ਸੈਕਟਰੀ ਡਾ. ਕੁਲਭੂਸ਼ਣ...
Advertisement

ਜਗਰਾਉਂ: ਮਰਹੂੁਮ ਸਮਾਜ ਸੇਵੀ ਅਮਿਤ ਅਰੋੜਾ ਦੀ ਯਾਦ ਵਿੱਚ ਅੱਜ ਲੋਕ ਸੇਵਾ ਸੁਸਾਇਟੀ ਵਲੋਂ ਹੱਡੀਆਂ ਜੋੜਾਂ, ਨੱਕ, ਕੰਨ, ਗਲ਼ ਅਤੇ ਜਨਰਲ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਜਿੰਦਰ ਜੈਨ ਕਾਕਾ, ਸੈਕਟਰੀ ਡਾ. ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਵਿੱਚ ਰੇਲਵੇ-ਲਿੰਕ ਰੋਡ ਵਿੱਚ ਲਗਾਏ ਕੈਂਪ ਦੌਰਾਨ ਅਮਿਤ ਅਰੋੜਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਅਮਿਤ ਦੀ ਪਿਛਲੇ ਦਿਨੀਂ ਹਾਦਸੇ ’ਚ ਮੌਤ ਹੋ ਗਈ ਸੀ। ਕੈਂਪ ਵਿੱਚ ਡਾ. ਅਭਿਸ਼ੇਕ ਸੈਮੂਅਲ, ਡਾ. ਸ਼ਾਨ, ਡਾ. ਸੰਗੀਤ, ਡਾ. ਸ਼ੁਭਮ, ਡਾ. ਸੈਨ ਨੇ ਕੈਂਪ ਕੋਆਰਡੀਨੇਟਰ ਡੋਲੀ ਦੀ ਅਗਵਾਈ ਵਿੱਚ 182 ਮਰੀਜ਼ਾਂ ਦਾ ਨਿਰੀਖਣ ਕੀਤਾ। ਕੈਂਪ ਦੌਰਾਨ ਸੁਸਾਇਟੀ ਦੇ ਵਾਈਸ ਚੇਅਰਮੈਨ ਚੇਅਰਮੈਨ ਕੰਵਲ ਕੱਕੜ, ਮਨੋਹਰ ਸਿੰਘ ਟੱਕਰ, ਰਾਜੀਵ ਗੁਪਤਾ, ਪ੍ਰੇਮ ਬਾਂਸਲ, ਗੋਪਾਲ ਗੁਪਤਾ, ਮੁਕੇਸ਼ ਗੁਪਤਾ, ਦਰਸ਼ਨ ਜੁਨੇਜਾ, ਜਸਵੰਤ ਸਿੰਘ, ਆਰਕੇ ਗੋਇਲ, ਮਨੀਸ਼ ਬਾਂਸਲ, ਅਨਿਲ ਮਲਹੋਤਰਾ ਅਤੇ ਪ੍ਰਸ਼ੋਤਮ ਅਗਰਵਾਲ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ 

 

Advertisement

Advertisement
Show comments