ਹਰਸ਼ਵੀਰ ਨੇ ਬੈਡਮਿੰਟਨ ’ਚ ਸਮਰਾਲਾ ਦਾ ਨਾਂ ਚਮਕਾਇਆ
69ਵੀਂ ਪੰਜਾਬ ਰਾਜ ਅੰਤਰ-ਜ਼ਿਲਾ ਪੱਧਰ ਸਕੂਲ ਬੈਡਮਿੰਟਨ ਖੇਡਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਵਾਈਆਂ ਗਈਆਂ, ਇਹ ਬੈਡਮਿੰਟਨ ਮੁਕਾਬਲੇ ਵਿੱਚ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਸਕੂਲ ਖਿਡਾਰੀਆਂ ਨੇ ਭਾਗ ਲਿਆ, ਲੁਧਿਆਣਾ ਜ਼ਿਲ੍ਹੇ ਵੱਲੋਂ 14 ਸਾਲ ਤੋਂ ਘੱਟ ਉਮਰ ਵਰਗ ਵਿੱਚ ਖੇਡਦਿਆਂ ਹਰਸ਼ਵੀਰ ਸਿੰਘ ਢਿੱਲੋ ਦੀ ਟੀਮ ਵੱਲੋਂ ਕੁਆਰਟਰ ਫਾਈਨਲ ਵਿੱਚ ਹੁਸ਼ਿਆਰਪੁਰ, ਸੈਮੀਫਾਈਨਲ ਵਿੱਚ ਜਲੰਧਰ ਅਤੇ ਫਾਈਨਲ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੁਧਿਆਣੇ ਜਿਲ੍ਹੇ ਦੀ ਇਸ ਜਿੱਤ ਵਿੱਚ ਰਿਆਤ ਅਕੈਡਮੀ ਸਮਰਾਲਾ ਦੇ ਖਿਡਾਰੀ ਹਰਸ਼ਵੀਰ ਸਿੰਘ ਢਿੱਲੋ ਨੇ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨੇ ਟੂਰਨਾਮੈਂਟ ਦੇ ਸਾਰੇ ਪਹਿਲੇ ਸਿੰਗਲ ਮੈਚ ਖੇਡੇ ਤੇ ਸਾਰੇ ਮੁਕਾਬਲੇ ਸਿੱਧੇ ਸੈੱਟਾਂ ਵਿੱਚ ਜਿੱਤੇ। ਹਰਸ਼ਵੀਰ ਸਿੰਘ ਢਿੱਲੋ ਦਾ ਅਕੈਡਮੀ ਸਮਰਾਲਾ ਵਿੱਚ ਪਹੁੰਚਣ ਤੇ ਅਕੈਡਮੀ ਦੇ ਕੋਚ ਅਜੇਪਾਲ ਸਿੰਘ, ਰਸ਼ਪਾਲ ਸਿੰਘ ਕੰਗ, ਰੁਪਿੰਦਰ ਸਿੰਘ ਗਿੱਲ, ਨਰਿੰਦਰ ਸਿੰਘ ਢਿੱਲੋਂ, ਜਸਵੀਰ ਸਿੰਘ ਮਾਛੀਵਾੜਾ, ਹਰਿੰਦਰ ਸਿੰਘ ਮਾਛੀਵਾੜਾ, ਮਾਣਕ ਸ਼ਰਮਾ ,ਲਵਿਸ਼ ਮਾਛੀਵਾੜਾ ,ਭੁਪਿੰਦਰ ਸਿੰਘ ਮਾਛੀਵਾੜਾ, ਸਹਿਜਪ੍ਰੀਤ ਕੌਰ ਗਿੱਲ ਤੇ ਰਿਆਤ ਅਕੈਡਮੀ ਦੇ ਖਿਡਾਰੀਆਂ ਨੇ ਭਰਵਾਂ ਸਵਾਗਤ ਕੀਤਾ ।