ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨੈਸ਼ਨਲ ਆਰਮ ਰੈਸਲਿੰਗ ’ਚ ਹਰਕੋਮਲ ਗਿੱਲ ਨੂੰ ਚਾਰ ਤਗ਼ਮੇ

ਕੇਰਲ ਵਿੱਚ ਹੋਏ ਮੁਕਾਬਲੇ ’ਚ ਮਾਰੀ ਮੱਲ੍ਹ
Advertisement

ਨਿੱਜੀ ਪੱਤਰ ਪ੍ਰੇਰਕ

ਜਗਰਾਉਂ, 3 ਜੁਲਾਈ

Advertisement

ਇਥੋਂ ਦੇ ਹਰਕੋਮਲ ਸਿੰਘ ਗਿੱਲ (23) ਨੇ ਨੈਸ਼ਨਲ ਆਰਮ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਚਾਰ ਤਗ਼ਮੇ ਜਿੱਤੇ ਹਨ। ਕੇਰਲ ਵਿੱਚ  ਹੋਈ ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਵਰਗ ਵਿੱਚ ਚਾਰ ਤਗ਼ਮੇ ਜਿੱਤਣ ਦਾ ਵੀ ਹਰਕੋਮਲ ਨੇ ਰਿਕਾਰਡ ਕਾਇਮ ਕੀਤਾ ਹੈ। ਤਗ਼ਮਾ ਜੇਤੂ ਖਿਡਾਰੀ ਦੇ ਥਾਣੇਦਾਰ ਪਿਤਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਹਰਕੋਮਲ ਗਿੱਲ ਨੇ ਇਸ ਚੈਂਪੀਅਨਸ਼ਿਪ ਵਿੱਚ 18 ਤੋਂ 23 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਦੋ ਸੋਨ ਤਗ਼ਮੇ ਜਿੱਤੇ ਜਦਕਿ ਸੀਨੀਅਰ ਵਰਗ ਦੇ ਮੁਕਾਬਲੇ ਵਿੱਚ ਵੀ ਦੋ ਸੋਨ ਤਗ਼ਮੇ ਜਿੱਤ ਕੇ ਪੰਜਾਬ ਦੀ ਬੱਲੇ ਬੱਲੇ ਕਰਵਾਈ। ਸਥਾਨਕ ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀ ਹਰਕੋਮਲ ਸਿੰਘ ਗਿੱਲ ਨੇ ਪਿਛਲੇ ਸਾਲ ਦੀ ਆਰਮ ਰੈਸਲਿੰਗ ਨੈਸ਼ਨਲ ਚੈਂਪੀਅਨਸ਼ਿਪ ਵੀ ਜਿੱਤੀ ਸੀ। ਹਰਕੋਮਲ ਗਿੱਲ 80 ਕਿੱਲੋ ਵਰਗ ਵਿੱਚ ਪੰਜਾ ਲੜਾਉਣ ਦੇ ਹੋਰ ਵੀ ਕਈ ਮੁਕਾਬਲੇ ਜਿੱਤ ਚੁੱਕਾ ਹੈ।

Advertisement