ਹਰੀ ਸਿੰਘ ਜਾਚਕ ਨੂੰ ਪੰਥ ਰਤਨ ਪੁਰਸਕਾਰ
ਪਰਮਦੀਪ ਸਿੰਘ ਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ ਖਡੂਰ ਸਾਹਿਬ ਵਿੱਚ ਕਰਵਾਏ ਗਏ 19ਵੇਂ ਕਾਰਜਸ਼ਾਲਾ, ਕਵੀ ਦਰਬਾਰ ਅਤੇ ਸਨਮਾਨ ਸਮਾਗਮ ਦੌਰਾਨ ਵਿਸ਼ਵ ਸਾਹਿਤਕ ਸਿਤਾਰੇ ਮੰਚ ਦੇ ਮੁਖੀ ਹਰਭਜਨ ਸਿੰਘ ਭਗਰੱਥ ਅਤੇ ਸਮੂਹ ਅਹੁਦੇਦਾਰਾਂ ਵਲੋਂ ਗੁਰੂ...
Advertisement
ਪਰਮਦੀਪ ਸਿੰਘ ਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ ਖਡੂਰ ਸਾਹਿਬ ਵਿੱਚ ਕਰਵਾਏ ਗਏ 19ਵੇਂ ਕਾਰਜਸ਼ਾਲਾ, ਕਵੀ ਦਰਬਾਰ ਅਤੇ ਸਨਮਾਨ ਸਮਾਗਮ ਦੌਰਾਨ ਵਿਸ਼ਵ ਸਾਹਿਤਕ ਸਿਤਾਰੇ ਮੰਚ ਦੇ ਮੁਖੀ ਹਰਭਜਨ ਸਿੰਘ ਭਗਰੱਥ ਅਤੇ ਸਮੂਹ ਅਹੁਦੇਦਾਰਾਂ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਕੋਲੈਬੋਰੇਟਰ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਡਾ. ਹਰੀ ਸਿੰਘ ਜਾਚਕ ਨੂੰ ਪੰਥ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਦੇਣ ਮੌਕੇ ਪਦਮਸ੍ਰੀ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ, ਚੇਅਰਮੈਨ ਰਘਬੀਰ ਸਿੰਘ ਅਨੰਦ, ਜਨਰਲ ਸਕੱਤਰ ਰਕੇਸ਼ ਸਚਦੇਵਾ, ਉਪ ਪ੍ਰਧਾਨ ਅਵਤਾਰ ਸਿੰਘ, ਵਿੱਤ ਸਕੱਤਰ ਵਰੁਣ ਸੂਦ, ਜੇਈ ਗੁਰਮੀਤ ਸਿੰਘ,ਪ੍ਰੈਸ ਅਤੇ ਪ੍ਰਚਾਰ ਸਕੱਤਰ ਕੁਲਵਿੰਦਰ ਸਿੰਘ ਗਾਖਲ,ਮੰਚ ਸੰਚਾਲਕ ਦਰਸ਼ਨ ਸਿੰਘ ਭੰਮੇ, ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਡਾ. ਬਲਵੰਤ ਸਿੰਘ ਸੰਧੂ ਆਦਿ ਹਾਜ਼ਰ ਸਨ।
Advertisement
Advertisement