ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਕਮ ਭੁੱਲਰ ਦੀ ਪੁਸਤਕ ‘ਦਿ ਅੰਡਰਡੌਗ’ ਰਿਲੀਜ਼

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਕੈਨੇਡਾ ਵਸਨੀਕ ਵੈਟਰਨਰੀ ਡਾ. ਹਾਕਮ ਭੁੱਲਰ ਵੱਲੋਂ ਲਿਖੀ ਪੁਸਤਕ ‘ਦਿ ਅੰਡਰਡੌਗ’ ਰਿਲੀਜ਼ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ। ਪੁਸਤਕ ਵਿੱਚ ਡਾ. ਭੁੱਲਰ ਨੇ ਕੈਨੇਡਾ...
ਪੁਸਤਕ ਰਿਲੀਜ਼ ਕਰਦੇ ਹੋਏ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਹੋਰ।
Advertisement
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਕੈਨੇਡਾ ਵਸਨੀਕ ਵੈਟਰਨਰੀ ਡਾ. ਹਾਕਮ ਭੁੱਲਰ ਵੱਲੋਂ ਲਿਖੀ ਪੁਸਤਕ ‘ਦਿ ਅੰਡਰਡੌਗ’ ਰਿਲੀਜ਼ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ। ਪੁਸਤਕ ਵਿੱਚ ਡਾ. ਭੁੱਲਰ ਨੇ ਕੈਨੇਡਾ ਵਿੱਚ ਇੱਕ ਪਰਵਾਸੀ ਵੈਟਰਨਰੀ ਡਾਕਟਰ ਵਜੋਂ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਦਾ ਵਰਣਨ ਕਰਦੇ ਹੋਏ ਬੇਇਨਸਾਫ਼ੀ, ਪੇਸ਼ੇਵਰ ਰੁਕਾਵਟਾਂ ਅਤੇ ਨਸਲੀ ਵਿਤਕਰੇ ਦੇ ਕਿੱਸਿਆਂ ਬਾਰੇ ਦੱਸਿਆ। ਕਿਤਾਬ ਨਾ ਸਿਰਫ਼ ਉਨ੍ਹਾਂ ਦੇ ਨਿੱਜੀ ਸੰਘਰਸ਼ਾਂ ਨੂੰ ਚਿੰਨ੍ਹਤ ਕਰਦੀ ਹੈ ਬਲਕਿ ਵਿਦੇਸ਼ਾਂ ਵਿੱਚ ਬਹੁਤ ਸਾਰੇ ਪਰਵਾਸੀਆਂ ਦੀਆਂ ਮੁਸ਼ਕਲਾਂ ’ਤੇ ਰੌਸ਼ਨੀ ਪਾਉਂਦੀ ਹੈ। ਕੈਬਨਿਟ ਮੰਤਰੀ ਖੁੱਡੀਆਂ ਨੇ ਡਾ. ਭੁੱਲਰ ਦੀ ਅਨਿਆਂ ਵਿਰੁੱਧ ਕਹਾਣੀ ਨੂੰ ਦਸਤਾਵੇਜ਼ੀ ਰੂਪ ਦੇਣ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਕਿਤਾਬ ਨੌਜਵਾਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰੇਗੀ। ’ਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਇਹ ਕਿਤਾਬ ਵੈਟਰਨਰੀ ਵਿਦਿਆਰਥੀਆਂ ਨੂੰ ਆਪਣੇ ਦ੍ਰਿਸ਼ਟੀਕੋਣਾਂ ਨੂੰ ਵਿਸ਼ਾਲ ਕਰਨ ਅਤੇ ਇਮਾਨਦਾਰੀ ਅਤੇ ਸਮਰਪਣ ਨਾਲ ਤਰੱਕੀ ਕਰਨ ਲਈ ਪ੍ਰੇਰਿਤ ਕਰੇਗੀ। ਡਾ. ਭੁੱਲਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

 

Advertisement

Advertisement
Show comments