ਬੈਡਮਿੰਟਨ ਚੈਂਪੀਅਨਸ਼ਿਪ ’ਚ ਗੁਰਸਿਮਰਤ ਕੌਰ ਅੱਵਲ
ਵਰਧਮਾਨ ਸਪੈਸ਼ਲ ਸਟੀਲ ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਅੰਡਰ 15 ਤੇ ਅੰਡਰ 17 ਲੁਧਿਆਣਾ ਦੇ ਸ਼ਾਸਤਰੀ ਹਾਲ ਵਿੱਚ ਕਰਵਾਈ ਗਈ, ਜਿਸ ਵਿਚ ਪੰਜਾਬ ਭਰ ਤੋਂ ਤਕਰੀਬਨ 500 ਬੱਚਿਆਂ ਨੇ ਹਿੱਸਾ ਲਿਆ। ਅੰਡਰ 17 ਲੜਕੀਆਂ ਦੇ ਮੁਕਾਬਲੇ ਵਿਚ ਬੈਡਮਿੰਟਨ ਅਕੈਡਮੀ ਸਮਰਾਲਾ ਦੀਆਂ ਦੋ ਖਿਡਾਰਨਾਂ ਗੁਰਸਿਮਰਤ ਕੌਰ ਚਾਹਲ ਨੇ ਪਹਿਲਾ ਸਥਾਨ ਹਾਸਲ ਕਰਕੇ ਪੰਜਾਬ ਦੀ ਚੈਂਪੀਅਨ ਬਣੀ। ਇਸੇ ਤਰ੍ਹਾਂ ਗੁਰਲੀਨ ਕੌਰ ਨੇ ਤੀਜੇ ਸਥਾਨ ’ਤੇ ਰਹੀ, ਇਸ ਮੌਕੇ ਬੈਡਮਿੰਟਨ ਅਕੈਡਮੀ ਦੇ ਕੋਚ ਅਜੈਪਾਲ ਤੇ ਫਿਟਨੈੱਸ ਕੋਚ ਗੁਰਮਿੰਦਰਪਾਲ ਨੇ ਦੱਸਿਆ ਕਿ ਅਕੈਡਮੀ ਦੇ ਬੱਚੇ ਸਵੇਰੇ ਫਿਟਨੈੱਸ ਦੀ ਪ੍ਰੈਕਟਿਸ ਤੇ ਸ਼ਾਮ ਨੂੰ 4 ਵਜੇ ਤੋਂ ਰਾਤ 9 ਵਜੇ ਤੱਕ ਸਖ਼ਤ ਮਿਹਨਤ ਕਰਦੇ ਹਨ, ਜਿਸ ਦੀ ਬਦੌਲਤ ਅਕੈਡਮੀ ਦੇ ਬੱਚੇ ਲਗਾਤਾਰ ਦੋ ਮੁਕਾਬਲੇ ਪੰਜਾਬ ਸਟੇਟ ਰੈਂਕਿੰਗ ਟੂਰਨਾਮੈਂਟ ਤੇ ਪੰਜਾਬ ਸਟੇਟ ਚੈਂਪੀਅਨਸ਼ਿਪ ਜਿੱਤ ਪ੍ਰਾਪਤ ਕਰਕੇ ਸਮਰਾਲੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਖਿਡਾਰਨਾਂ ਦਾ ਬੈਡਮਿੰਟਨ ਅਕੈਡਮੀ ਸਮਰਾਲਾ ਵਿੱਚ ਆਉਣ ’ਤੇ ਸਮਰਾਲੇ ਤੇ ਮਾਛੀਵਾੜੇ ਸ਼ਹਿਰ ਦੇ ਖੇਡਾਂ ਨੂੰ ਪਿਆਰ ਤੇ ਸਪੋਰਟ ਕਰਨ ਵਾਲੇ ਰਛਪਾਲ ਸਿੰਘ ਕੰਗ, ਰੁਪਿੰਦਰ ਸਿੰਘ ਗਿੱਲ, ਉਪਕਾਰ ਸਿੰਘ ਗਰੇਵਾਲ, ਕਪਿਲ ਖੁੱਲਰ, ਡਾ. ਦਿਲਜਾਨ, ਕੁਲਬੀਰ ਸਿੰਘ, ਜਸਵੀਰ ਸਿੰਘ, ਭੁਪਿੰਦਰ ਸਿੰਘ ਔਜਲਾ, ਹਰਿੰਦਰ ਸਿੰਘ ਵਿਰਦੀ, ਨਿਰਮਲ ਸਿੰਘ ਖਹਿਰਾ, ਅਮਨ ਕੰਗ ਅਤੇ ਅਕੈਡਮੀ ਦੇ ਬੱਚਿਆਂ ਨੇ ਭਰਵਾਂ ਸਵਾਗਤ ਕੀਤਾ।
