ਗੁਰਸਿਮਰਤ ਨੇ ਜਿੱਤਿਆ ਬੈਡਮਿੰਟਨ ਟੂਰਨਾਮੈਂਟ
ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵਲੋਂ ਜਲੰਧਰ ਵਿੱਚ ਉਸਤਾਦ ਚਮਨ ਲਾਲ ਰੱਤੀ ਪੰਜਾਬ ਸਟੇਟ ਸਬ ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ। ਇਹ ਟੂਰਨਾਮੈਂਟ ਦੁਆਬਾ ਕਾਲਜ ਜਲੰਧਰ ਦੇ ਬੈਡਮਿੰਟਨ ਸਟੇਡੀਅਮ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਤਕਰੀਬਨ 50 ਖਿਡਾਰਨਾ...
Advertisement
ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵਲੋਂ ਜਲੰਧਰ ਵਿੱਚ ਉਸਤਾਦ ਚਮਨ ਲਾਲ ਰੱਤੀ ਪੰਜਾਬ ਸਟੇਟ ਸਬ ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ। ਇਹ ਟੂਰਨਾਮੈਂਟ ਦੁਆਬਾ ਕਾਲਜ ਜਲੰਧਰ ਦੇ ਬੈਡਮਿੰਟਨ ਸਟੇਡੀਅਮ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਤਕਰੀਬਨ 50 ਖਿਡਾਰਨਾ ਨੇ ਹਿੱਸਾ ਲਿਆ। 17 ਸਾਲ ਤੋਂ ਘੱਟ ਉਮਰ ਵਰਗ ਵਿੱਚ ਸਮਰਾਲਾ ਦੀ ਰਿਐਤ ਬੈਡਮਿੰਟਨ ਅਕੈਡਮੀ ਦੀ ਖਿਡਾਰਨ ਗੁਰਸਿਮਰਤ ਕੌਰ ਚਾਹਲ ਨੇ ਸਿੰਗਲ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਚੈਂਪੀਅਨ ਬਣੀ, ਗੁਰਸਿਮਰਤ ਕੌਰ ਦਾ ਰਿਐਤ ਬੈਡਮਿੰਟਨ ਅਕੈਡਮੀ ਸਮਰਾਲਾ ਵਿੱਚ ਪਹੁੰਚਣ ’ਤੇ ਅਕੈਡਮੀ ਦੇ ਕੋਚ ਅਜੇਪਾਲ ਸਿੰਘ ਰਿਐਤ ,ਰਛਪਾਲ ਸਿੰਘ ਕੰਗ, ਰੁਪਿੰਦਰ ਸਿੰਘ ਗਿੱਲ, ਉਪਕਾਰ ਸਿੰਘ ਗਰੇਵਾਲ, ਕਪਿਲ ਖੁੱਲਰ, ਨਰਿੰਦਰ ਸਿੰਘ ਢਿੱਲੋਂ, ਹਰਿੰਦਰ ਸਿੰਘ ਮਾਛੀਵਾੜਾ, ਹਰਿੰਦਰ ਸਿੰਘ ਪਟਿਆਲਾ ਅਤੇ ਉਨਕਾਰ ਵਰਮਾ ਨੇ ਬੱਚਿਆਂ ਦਾ ਸਵਾਗਤ ਕੀਤਾ।
Advertisement
Advertisement