ਮਹਿੰਦੀ ਮੁਕਾਬਲੇ ’ਚ ਗੁਰਨਿਮਰਤ ਤੇ ਏਕਮਜੋਤ ਅੱਵਲ
ਇਥੋਂ ਦੇ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਕਰਵਾ ਚੌਥ ਨੂੰ ਮੁੱਖ ਰੱਖਦੇ ਹੋਏ ਵਿਦਿਆਰਥਣਾਂ ਦੇ ਮਹਿੰਦੀ ਮੁਕਾਬਲੇ ਕਰਵਾਏ ਗਏ। ਮਹਿੰਦੀ ਮੁਕਾਬਲੇ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥਣਾਂ ਨੇ ਕਈ ਕਿਸਮ ਦੇ ਡਿਜ਼ਾਈਨ ਬਣਾਏ। ਇਸ ਮੁਕਾਬਲੇ ਵਿੱਚ ਜੱਜ ਦੀ ਜ਼ਿੰਮੇਵਾਰੀ ਅਧਿਆਪਕਾ ਆਂਚਲ ਰਾਣੀ, ਸ਼ੈਲੀ ਅਰੋੜਾ ਅਤੇ ਨਵਜੋਤ ਕੌਰ ਨੇ ਨਿਭਾਈ। ਉਨ੍ਹਾਂ ਖ਼ੂਬਸੂਰਤ ਮਹਿੰਦੀ ਲਗਾਉਣ ਵਾਲੀਆਂ ਵਿਦਿਆਰਥਣਾਂ ਦੀ ਚੋਣ ਕੀਤੀ। ਇਸ ਮੁਕਾਬਲੇ ਵਿੱਚ ਦਸਵੀਂ ਜਮਾਤ ਦੀ ਵਿਦਿਆਰਥਣ ਗੁਰਨਿਮਰਤ ਕੌਰ ਤੇ ਏਕਮਜੋਤ ਕੌਰ ਨੇ ਸਾਂਝੇ ਤੌਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸੁਖਮਨ ਕੌਰ ਨੇ ਦੂਸਰਾ ਜਦਕਿ ਜਸ਼ਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗੁਰਲੀਨ ਕੌਰ ਨੂੰ ਹੌਸਲਾ ਅਫ਼ਜ਼ਾਈ ਪੁਰਸਕਾਰ ਦਿੱਤਾ ਗਿਆ। ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸਰਿਤਾ ਅਗਰਵਾਲ, ਰਿਸ਼ੂ ਬਾਂਸਲ, ਅੰਜੂ ਕੌਸ਼ਲ, ਅੰਕਿਤਾ ਗੁਪਤਾ, ਰਜਨੀ ਵਰਮਾ, ਰਮਨੀਕ ਕੌਰ ਹਾਜ਼ਰ ਸਨ।