ਸਲੇਮ ਟਾਬਰੀ ਵਿੱਚ ਗੁਰਮਤਿ ਸਮਾਗਮ
ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਸਲੇਮ ਟਾਬਰੀ ਵਿੱਚ ਕਰਵਾਏ ਗਏ ਜਿਸ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਸਿੱਖ ਨੌਜਵਾਨ ਸੇਵਾ ਸੁਸਾਇਟੀ ਦੇ ਪ੍ਰਧਾਨ ਮਨਿੰਦਰ ਸਿੰਘ ਅਹੂਜਾ ਦੇ ਗ੍ਰਹਿ ਵਿੱਚ ਹੋਏ ਸਮਾਗਮਾਂ ਦੌਰਾਨ ਧੰਨ...
Advertisement
ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਸਲੇਮ ਟਾਬਰੀ ਵਿੱਚ ਕਰਵਾਏ ਗਏ ਜਿਸ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਸਿੱਖ ਨੌਜਵਾਨ ਸੇਵਾ ਸੁਸਾਇਟੀ ਦੇ ਪ੍ਰਧਾਨ ਮਨਿੰਦਰ ਸਿੰਘ ਅਹੂਜਾ ਦੇ ਗ੍ਰਹਿ ਵਿੱਚ ਹੋਏ ਸਮਾਗਮਾਂ ਦੌਰਾਨ ਧੰਨ ਧੰਨ ਬਾਬਾ ਦੀਪ ਸਿੰਘ ਚੁਪਹਿਰਾ ਪਰਿਵਾਰ ਨੇ ਜਪੁਜੀ ਸਾਹਿਬ ਤੇ ਚੌਪਈ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ ਕੀਤਾ। ਇਨ੍ਹਾਂ ਸਮਾਗਮਾਂ ਵਿੱਚ ਵੱਖ ਵੱਖ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਨੇ ਪਰਿਵਾਰ ਨੂੰ ਅਸੀਸਾਂ ਦਿੱਤੀਆਂ। ਇਨ੍ਹਾਂ ਸਮਾਗਮਾਂ ਦੌਰਾਨ ਮਾਤਾ ਵਿਪਨਪ੍ਰੀਤ ਕੌਰ, ਗਿਆਨੀ ਹਰਜੀਤ ਸਿੰਘ, ਬਾਬਾ ਅਜੀਤ ਸਿੰਘ (ਮੁੱਖ ਸੇਵਾਦਾਰ ਗੁਰਦੁਆਰਾ ਪੁਰਾਣੀ ਸਬਜ਼ੀ ਮੰਡੀ) ਅਤੇ ਕੌਂਸਲਰ ਅਮਨ ਬੱਗਾ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਦਰਸ਼ਨ ਕਰਨ ਲਈ ਅਤੇ ਪਰਿਵਾਰ ਨੂੰ ਅਸੀਸਾ ਦੈਣ ਲਈ ਪੁੱਜੇ।
Advertisement
Advertisement