ਯੁਵਕ ਮੇਲੇ ਵਿੱਚ ਗੁਲਜ਼ਾਰ ਗਰੁੱਪ ਦਾ ਸ਼ਾਨਦਾਰ ਪ੍ਰਦਰਸ਼ਨ
ਇਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੇ ਵਿਦਿਆਰਥੀਆਂ ਨੇ ਯੂਥ ਫੈਸਟ-2025 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ ਵੱਖ ਵਿਭਾਗਾਂ ਵਿਚ ਗੋਲਡ, ਸਿਲਵਰ ਅਤੇ ਕਾਂਸੀ (ਕੁੱਲ 18 ਮੈਡਲ) ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਵਿਦਿਆਰਥੀਆਂ ਨੇ ਫਾਈਨ ਆਰਟਸ, ਮਿਊਜ਼ਿਕ, ਲਿਟਰੇਰੀ, ਡਾਂਸ ਅਤੇ ਥੀਏਟਰ ਜਿਹੇ ਖੇਤਰਾਂ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾਈ ਅਤੇ ਕਾਲਜ ਨੇ ਓਵਰਆਲ ਥੀਏਟਰ ਟਰਾਫ਼ੀ ਵੀ ਆਪਣੇ ਨਾਮ ਕੀਤੀ। ਚੇਅਰਮੈਨ ਗੁਰਚਰਨ ਸਿੰਘ ਨੇ ਦੱਸਿਆ ਕਿ ਆਨ ਦਾ ਸਪੌਟ ਫੋਟੋਗ੍ਰਾਫ਼ੀ ਵਿਚ ਰੌਬਿਨ ਨੇ ਸੋਨ ਅਤੇ ਕਰਨ ਨੇ ਕਾਂਸੀ, ਕੋਲਾਜ ਮੇਕਿੰਗ ਵਿਚ ਸੰਜਨਾ ਨੇ ਚਾਂਦੀ, ਮਹਿੰਦੀ ਵਿਚ ਮਹਿਕ ਨੇ ਚਾਂਦੀ, ਸੰਗੀਤ ਵਿਚ ਜਸ਼ਨਜੀਤ ਨੇ ਸੋਨ, ਕਵਿਤਾ ਲੇਖਣ ਵਿਚ ਜਸ਼ਨਪ੍ਰੀਤ ਕੌਰ ਨੇ ਸੋਨ, ਕਵਿਤਾ ਪਾਠ ਵਿਚ ਦਰਸ਼ੀ ਕੌਰ ਨੇ ਚਾਂਦੀ, ਲੇਖ ਲੇਖਣ ਵਿਚ ਭਾਵਨਾ ਕੌਰ ਨੇ ਕਾਂਸੀ, ਨਿੱਕੀ ਕਹਾਣੀ ਲੇਖਣ ਵਿਚ ਅਮਨ ਕੁਮਾਰ ਯਾਦਵ ਨੇ ਚਾਂਦੀ, ਗਿੱਧੇ ਤੇ ਭੰਗੜੇ ਵਿਚ ਚਾਂਦੀ, ਥੀਏਟਰ ਵਿਚ ਸੋਨ, ਮਿਸਤਰੀ ਤੇ ਵਨ ਐਕਟ ਪਲੇਅ ਵਿਚ ਸੋਨ ਤੋਂ ਇਲਾਵਾ ਕੁਇੰਜ਼ ਵਿਚ ਗੁਲਜ਼ਾਰ ਗਰੁੱਪ ਦੀ ਟੀਮ ਨੇ ਚਾਂਦੀ, ਡਿਬੇਟ ਵਿਚ ਚਾਂਦੀ ਅਤੇ ਕਾਂਸੀ ਦਾ ਮੈਡਲ ਜਿੱਤਿਆ। ਇਸੇ ਤਰ੍ਹਾਂ ਕਾਰਟੂਨ ਬਣਾਉਣ ਵਿਚ ਸੋਨ, ਕਲੇਰ ਮਾਡਲਿੰਗ ਵਿਚ ਚਾਂਦੀ, ਰੰਗੋਲੀ ਵਿਚ ਕਾਂਸੀ, ਵੈਸਟਰਨ ਵੋਕਲ ਵਿਚ ਚਾਂਦੀ ਅਤੇ ਪੱਛਮੀ ਗਰੁੱਪ ਗੀਤ ਗਾਉਣ ਵਿਚ ਚਾਂਦੀ ਦਾ ਤਮਗਾ ਜਿੱਤਿਆ। ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਯੂਥ ਫੈਸਟ-2025 ਵਿਚ ਵਧੀਆ ਪ੍ਰਦਰਸ਼ਨ ਕੀਤਾ ਜਿਨ੍ਹਾਂ ਦਾ ਜਨੂੰਨ, ਮਿਹਨਤ ਅਤੇ ਸਮਰਪਣ ਹੀ ਇਸ ਸਫ਼ਲਤਾ ਰਾਜ਼ ਹੈ। ਸਿੱਖਿਆ ਦੇ ਨਾਲ ਨਾਲ ਸੱਭਿਆਚਾਰਕ ਗਤੀਵਿਧੀਆਂ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਕਾਰਜਕਾਰੀ ਨਿਰਦੇਸ਼ਕ ਗੁਰਕੀਰਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਓਵਰਆਲ ਥੀਏਟਰ ਟਰਾਫੀ ਜਿੱਤਣਾ ਅਤੇ ਵੱਖ ਵੱਖ ਵਰਗਾਂ ਵਿਚ ਮੈਡਲ ਹਾਸਲ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਇਹ ਜਿੱਤ ਵਿਦਿਆਰਥੀਆਂ ਦੇ ਗੁਪਤ ਹੁਨਰਾਂ ਨੂੰ ਨਿਖਾਰਨ ਦੇ ਯਤਨਾਂ ਨੂੰ ਦਰਸਾਉਂਦੀ ਹੈ।