ਗੁਲਜ਼ਾਰ ਗਰੁੱਪ ਦੀਆਂ ਵਿਦਿਆਰਥਣਾਂ ਦੀ ਫਲੂਟੋ ਹੌਲੀਡੇਜ਼ ’ਚ ਚੋਣ
ਇਥੋਂ ਦੇ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟਸ ਦੀਆਂ ਤਿੰਨ ਵਿਦਿਆਰਥਣਾਂ ਨੂੰ ਟਰੈਵਲ ਕੰਪਨੀ ਫਲੂਟੋ ਹੌਲੀਡੇਜ਼ ਵਿਚ ਨੌਕਰੀ ਲਈ ਚੁਣਿਆ ਗਿਆ। ਡਾਇਰੈਕਟਰ ਗੁਰਕੀਰਤ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਸ਼ਿਵਾਨੀ ਮਿਸ਼ਰਾ, ਜੈਸਮੀਨ ਕੌਰ ਅਤੇ ਸ਼ਿਲਪੀ ਕੁਮਾਰੀ ਹੁਣ ਉਪਰੋਕਤ ਕੰਪਨੀ ਵਿਚ ਟਰੈਵਲ ਅਪਰੇਸ਼ਨ ਐਗਜ਼ੀਕਿਊਟਿਵ...
Advertisement
ਇਥੋਂ ਦੇ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟਸ ਦੀਆਂ ਤਿੰਨ ਵਿਦਿਆਰਥਣਾਂ ਨੂੰ ਟਰੈਵਲ ਕੰਪਨੀ ਫਲੂਟੋ ਹੌਲੀਡੇਜ਼ ਵਿਚ ਨੌਕਰੀ ਲਈ ਚੁਣਿਆ ਗਿਆ। ਡਾਇਰੈਕਟਰ ਗੁਰਕੀਰਤ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਸ਼ਿਵਾਨੀ ਮਿਸ਼ਰਾ, ਜੈਸਮੀਨ ਕੌਰ ਅਤੇ ਸ਼ਿਲਪੀ ਕੁਮਾਰੀ ਹੁਣ ਉਪਰੋਕਤ ਕੰਪਨੀ ਵਿਚ ਟਰੈਵਲ ਅਪਰੇਸ਼ਨ ਐਗਜ਼ੀਕਿਊਟਿਵ ਵਜੋਂ ਆਪਣਾ ਪੇਸ਼ੇਵਰ ਸਫ਼ਰ ਸ਼ੁਰੂ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਵਿਦਿਆਰਥੀ ਆਪਣੀ ਮਿਹਨਤ ਸਦਕਾ ਅੰਤਰ ਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਵਿਚ ਆਪਣੀ ਜਗ੍ਹਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਉਹ ਸਾਰੇ ਹੁਨਰ ਪ੍ਰਦਾਨ ਕਰਨਾ ਹੈ ਜੋ ਉਨ੍ਹਾਂ ਨੂੰ ਆਪਣੇ ਕਰੀਅਰ ਵਿਚ ਸਫਲ ਹੋਣ ਲਈ ਲੋਂੜੀਦੇ ਹੋਣ।
Advertisement
Advertisement