ਵਿਆਹ ਵਾਲੇ ਦਿਨ ਲਾੜਾ ਫ਼ਰਾਰ
ਇਥੇ ਪਿੰਡ ਆਲੀਵਾਲ ਵਿੱਚ ਰਹਿੰਦਾ ਲੜਕਾ ਆਪਣੇ ਵਿਆਹ ਵਾਲੇ ਦਿਨ ਫ਼ਰਾਰ ਹੋ ਗਿਆ ਹੈ ਜਿਸ ਮਗਰੋਂ ਉਸ ਦੇ ਸਹੁਰੇ ਪਰਿਵਾਰ ਨੇ ਬਰਾਤ ਨਾ ਆਉਣ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਇਸ ਮਾਮਲੇ ਵਿੱਚ ਲਾੜੇ ਤੇ ਉਸ ਦੇ ਪਿਤਾ ਖ਼ਿਲਾਫ਼...
Advertisement
ਇਥੇ ਪਿੰਡ ਆਲੀਵਾਲ ਵਿੱਚ ਰਹਿੰਦਾ ਲੜਕਾ ਆਪਣੇ ਵਿਆਹ ਵਾਲੇ ਦਿਨ ਫ਼ਰਾਰ ਹੋ ਗਿਆ ਹੈ ਜਿਸ ਮਗਰੋਂ ਉਸ ਦੇ ਸਹੁਰੇ ਪਰਿਵਾਰ ਨੇ ਬਰਾਤ ਨਾ ਆਉਣ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਇਸ ਮਾਮਲੇ ਵਿੱਚ ਲਾੜੇ ਤੇ ਉਸ ਦੇ ਪਿਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਲਾਡੋਵਾਲ ਦੇ ਇਲਾਕੇ ਬਾਬਾ ਜੀਵਨ ਸਿੰਘ ਨਗਰ ਪਿੰਡ ਹੰਬੜਾਂ ਰਹਿੰਦੀ ਅਰਸ਼ਦੀਪ ਕੌਰ ਨੇ ਪੁਲੀਸ ਕੋਲ ਸ਼ਿਕਾਇਤ ਦਿੱਤੀ ਹੈ ਕਿ ਹਰਪ੍ਰੀਤ ਸਿੰਘ ਉਰਫ਼ ਬੌਬੀ ਨੇ 2020 ਵਿੱਚ ਉਸ ਨਾਲ ਜ਼ਬਰਦਸਤੀ ਕੀਤੀ ਸੀ ਜਿਸ ਮਗਰੋਂ ਮਹੁਤਬਰਾਂ ਨੇ ਵਿੱਚ ਪੈ ਕੇ ਹਰਪ੍ਰੀਤ ਨੂੰ ਉਸ ਨਾਲ ਵਿਆਹ ਕਰਾਉਣ ਲਈ ਮਲਾਇਆ। ਇਸ ਮਗਰੋਂ 7 ਅਕਤੂਬਰ ਨੂੰ ਵਿਆਹ ਦਾ ਦਿਨ ਤੈਅ ਹੋਇਆ ਸੀ ਪਰ ਹਰਪ੍ਰੀਤ ਵਿਆਹ ਵਾਲੇ ਘਰੋਂ ਫ਼ਰਾਰ ਹੋ ਗਿਆ।
Advertisement
Advertisement