ਸਨਮਤੀ ਵਿਮਲ ਜੈਨ ਸਕੂਲ ’ਚ ਗ੍ਰੀਨ ਡੇਅ ਮਨਾਇਆ
ਇਥੋਂ ਦੇ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਨਰਸਰੀ ਅਤੇ ਕੇਜੀ ਦੇ ਬੱਚਿਆਂ ਨੇ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਦੀ ਅਗਵਾਈ ਹੇਠ ਗ੍ਰੀਨ ਡੇਅ ਮਨਾਇਆ। ਇਹ ਦਿਵਸ ਸਾਉਣ ਦੇ ਆਉਣ ਦਾ ਸੰਕੇਤ ਵੀ ਹੈ। ਪ੍ਰਿੰ. ਖੁਰਾਣਾ ਨੇ ਕਿਹਾ ਕਿ ਸਾਉਣ ਦਾ ਮਹੀਨਾ ਆਉਂਦੇ ਹੀ ਹਰ ਪਾਸੇ ਹਰਿਆਲੀ ਫੈਲ ਜਾਂਦੀ ਹੈ। ਬੱਚੇ ਗ੍ਰੀਨ ਡੇਅ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਸਾਡਾ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਸਾਨੂੰ ਇਸ ਨੂੰ ਸਾਫ਼-ਸੁਥਰਾ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਤਾਂ ਜੋ ਹਰ ਪਾਸੇ ਹਰਿਆਲੀ ਅਤੇ ਖੁਸ਼ਹਾਲੀ ਆ ਸਕੇ। ਬੱਚੇ ਹਰਿਆਲੀ ਦਾ ਸੁਨੇਹਾ ਦੇਣ ਲਈ ਹਰੇ ਰੰਗ ਦੇ ਪਹਿਰਾਵੇ ਪਾ ਕੇ ਆਏ ਹੋਏ ਸਨ।
ਬੱਚਿਆਂ ਨੇ ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆਲੀ ਬਣਾਈ ਰੱਖਣ ਲਈ ਵੱਖ-ਵੱਖ ਕਿਸਮਾਂ ਦੇ ਬੂਟੇ ਲਾ ਕੇ ਨਰਸਰੀ ਤਿਆਰ ਕੀਤੀ। ਬੱਚਿਆਂ ਨੇ ਵਾਤਾਵਰਨ ਅਤੇ ਰੁੱਖਾਂ ’ਤੇ ਕਵਿਤਾਵਾਂ ਸੁਣਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਪ੍ਰਿੰਸੀਪਲ ਖੁਰਾਣਾ ਨੇ ਗ੍ਰੀਨ ਡੇਅ ਦੀ ਮਹੱਤਤਾ ਬਾਰੇ ਦੱਸਿਆ ਅਤੇ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼ੈਲੀ ਗਾਬਾ, ਰਜਨੀ ਰਿਹਾਨ, ਆਰਤੀ ਪਲਟਾ, ਗੁਰਮੀਤ ਕੌਰ, ਪਰਮਜੀਤ ਕੌਰ, ਨਿਧੀ ਜੈਨ, ਸ਼ਸ਼ੀ ਸ਼ਰਮਾ ਤੇ ਹੋਰ ਹਾਜ਼ਰ ਸਨ।