ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਰਕਾਰ ਨੇ ਘਰਾਂ ਦੀ ਮੁੜ ਉਸਾਰੀ ਦਾ ਕੰਮ ਮਨਰੇਗਾ ਅਧੀਨ ਲਿਆ: ਸੌਂਦ

ਕੈਬਨਿਟ ਮੰਤਰੀ ਨੇ ਹਡ਼੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਪੱਤਰ ਸੌਂਪੇ
ਹੜ੍ਹ ਪ੍ਰਭਾਵਿਤ 120 ਪਰਿਵਾਰਾਂ ਨੂੰ ਮੁਆਵਜ਼ਾ ਪੱਤਰ ਸੌਂਪਦੇ ਹੋਏ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ।
Advertisement

ਇਥੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਥੋਂ ਦੇ ਬੀ ਡੀ ਪੀ ਓ ਦਫ਼ਤਰ ਵਿੱਚ ਖੰਨਾ ਹਲਕਾ ਦੇ ਵੱਖ-ਵੱਖ ਪਿੰਡਾਂ ਦੇ 120 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਨਵੇਂ ਮਕਾਨ ਬਣਾਉਣ ਲਈ 1.44 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਘਰ ਦੀ ਮੁੜ ਉਸਾਰੀ ਲਈ ਪਰਿਵਾਰ ਨੂੰ ਪਹਿਲੀ ਕਿਸ਼ਤ ਵਜੋਂ 70 ਹਜ਼ਾਰ ਰੁਪਏ ਜਲਦੀ ਜਾਰੀ ਕਰ ਦਿੱਤੇ ਜਾਣਗੇ ਜਦੋਂ ਕਿ ਬਾਕੀ ਰਾਸ਼ੀ ਦੋ ਵਾਧੂ ਕਿਸ਼ਤਾਂ ਵਿੱਚ ਵੰਡੀ ਜਾ ਰਹੀ ਹੈ ਤਾਂ ਜੋ ਉਸਾਰੀ ਦਾ ਕੰਮ ਸੁਚਾਰੂ ਢੰਗ ਨਾਲ ਅੱਗੇ ਵੱਧ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨੁਕਸਾਨੇ ਗਏ ਘਰਾਂ ਦੀ ਮੁੜ ਉਸਾਰੀ ਦਾ ਕੰਮ ਮਨਰੇਗਾ ਅਧੀਨ ਲਿਆ ਗਿਆ ਹੈ, ਜਿਸ ਨਾਲ ਲਾਭਪਾਤਰੀਆਂ ਨੂੰ ਆਪਣੇ ਘਰ ਬਣਾਉਣ ਲਈ 90 ਦਿਨਾਂ ਦਾ ਕੰਮ ਮਿਲੇਗਾ। ਸੌਂਦ ਨੇ ਕਿਹਾ ਕਿ ਨਵਾਂ ਮਕਾਨ ਬਣਾਉਣ ਲਈ ਮੁਆਵਜ਼ਾ ਰਾਸ਼ੀ ਦੇ ਹਰੇਕ ਵਿਅਕਤੀ ਨੂੰ 1.20 ਲੱਖ ਰੁਪਏ ਦੇ ਮਨਜ਼ੂਰੀ ਪੱਤਰ ਸੌਂਪੇ ਗਏ ਹਨ, ਉਨ੍ਹਾਂ ਵਿੱਚ ਪਿੰਡ ਸਾਹਿਬਪੁਰਾ ਦਾ 1 ਨਸਰਾਲੀ ਦੇ 7, ਨਰਾਇਣਗੜ੍ਹ ਦੇ 1, ਫੈਜਗੜ੍ਹ ਦੇ 4, ਫਤਹਿਪੁਰ ਦੇ 2, ਦਹਿੜੂ ਦੇ 5, ਕੌੜੀ ਦੇ 3, ਕੋਟ ਸੇਖੋ ਦੇ 3, ਕੰਮਾਂ ਦੇ 3, ਲਿਬੜਾ ਦਾ 1, ਕਿਸ਼ਨਗੜ੍ਹ ਦਾ 1, ਇਸਮੈਲਪੁਰ ਦਾ 1, ਇਕੋਲਾਹੀ ਦਾ 1, ਇਕੋਲਾਹਾ ਦੇ 2, ਇਸ਼ਨਪੁਰ ਦੇ 1, ਭੁਮੱਦੀ ਦੇ 3, ਭਾਦਲਾ ਨੀਚਾ ਦਾ 1, ਭਾਦਲਾ ਉੱਚਾ ਦਾ 1, ਪੰਜਰੁੱਖਾ ਦੇ 2, ਹਰਿਉ ਕਲਾਂ ਦੇ 5, ਈਸੜੂ ਦੇ 11, ਅਲੀਪੁਰ ਦਾ 1, ਰੋਹਣੋ ਕਲਾਂ ਦੇ 3, ਰੋਹਣੋ ਖੁਰਦ ਦਾ 1, ਰਤਨਹੇੜੀ ਦਾ 1, ਬੁਲੇਪੁਰ ਦੇ 3, ਬੂਥਗੜ ਦੇ 2, ਬੋਪੁਰ ਦੇ 2, ਬਾਹੋਮਾਜਰਾ ਦਾ 1, ਬੀਜਾ ਦੇ 3, ਬੀਬੀਪੁਰ ਦਾ 1, ਬਾਜੀਗਰ ਬਸਤੀ ਭਾਦਲਾ ਦਾ 1, ਬਾਹੋਮਾਜਰਾ ਦਾ 1, ਬਘੋਰ ਦੇ 4, ਗੋਹ ਦੇ 6, ਜਸਪਾਲੋਂ ਦਾ 1, ਗਾਜੀਪੁਰ ਦਾ 1, ਗੰਡੂਆਂ ਦੇ 2, ਤੁਰਮਰੀ ਦੇ 4, ਚਕੋਹੀ ਦਾ 1, ਚੱਕ ਸਰਾਏ ਦੇ 3, ਮਹਿੰਦੀਪੁਰ ਦੇ 4, ਮਡਿੰਆਲਾ ਕਲਾਂ ਦੇ 5, ਮਹੋਣ ਦੇ 2, ਮਾਣਕ ਮਾਜਰਾ ਦੇ 2, ਮਾਜਰੀ ਦਾ 1, ਮਾਜਰਾ ਰਹੋਣ ਦੇ 4 ਅਤੇ ਖੁਰਦ ਦਾ 1 ਪਰਿਵਾਰ ਸ਼ਾਮਲ ਹੈ। ਉੁਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਕਿਸੇ ਨੂੰ ਵੀ ਮੁਆਵਜ਼ੇ ਲਈ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ ਕਿਉਂਕਿ ਪ੍ਰਭਾਵਿਤ ਲੋਕਾਂ ਦੇ ਖਾਤਿਆਂ ਵਿੱਚ ਬਿਨਾਂ ਕਿਸੇ ਦੇਰੀ ਦੇ ਜਮ੍ਹਾਂ ਕਰਵਾਈ ਜਾਵੇਗੀ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਅਵਤਾਰ ਸਿੰਘ ਦੈਹਿੜੂ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਬੀ ਡੀ ਪੀ ਓ ਖੰਨਾ ਸਤਵਿੰਦਰ ਸਿੰਘ ਕੰਗ, ਪੰਚਾਇਤ ਅਫ਼ਸਰ ਕੁਲਦੀਪ ਸਿੰਘ, ਕੁਲਵੰਤ ਸਿੰਘ ਮਹਿਮੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਹੋਰ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।

Advertisement

Advertisement
Show comments