ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੈਕਟਰਾਂ ਲਈ ਜੀਐੱਨਐੱਸਐੱਸ-ਅਧਾਰਤ ਆਟੋ-ਸਟੀਅਰਿੰਗ ਸਿਸਟਮ ਦਾ ਉਦਘਾਟਨ

ਡਿਜੀਟਲ ਤਰੀਕੇ ਖੇਤੀ ਸਾਰਥਕਤਾ ਵਿੱਚ ਸੁਧਾਰ ਕਰਦੇ ਹਨ: ਗੋਸਲ 
ਸਵੈ ਸੰਚਾਲਿਤ ਟਰੈਕਟਰ ਸਿਸਟਮ ਨੂੰ ਦੇਖਦੇ ਪੀਏਯੂ ਦੇ ਉਪ ਕੁਲਪਤੀ ਡਾ. ਗੋਸਲ ਅਤੇ ਹੋਰ ਅਧਿਕਾਰੀ। -ਫੋਟੋ: ਹਿਮਾਂਸ਼ੂ
Advertisement

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਅੱਜ ’ਵਰਸਿਟੀ ਵਿੱਚ ਟਰੈਕਟਰਾਂ ਲਈ ਜੀਐੱਨਐਸਐੱਸ-ਅਧਾਰਤ ਆਟੋ-ਸਟੀਅਰਿੰਗ ਸਿਸਟਮ ਦਾ ਉਦਘਾਟਨ ਕੀਤਾ। ਇਹ ਸਮਾਗਮ ਮਸ਼ੀਨਰੀ ਪੱਖੋਂ ਪੀਏਯੂ ਦੀ ਰਵਾਇਤੀ ਖੇਤੀ ਤੋਂ ਡਿਜੀਟਲ ਅਤੇ ਸੂਖਮ ਖੇਤੀਬਾੜੀ ਵੱਲ ਸਫਰ ਦਾ ਇਕ ਅਹਿਮ ਪੜਾਅ ਮੰਨਿਆ ਜਾ ਰਿਹਾ ਹੈ। ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਸਮਾਗਮ ਦੀ ਨਿਗਰਾਨੀ ਕੀਤੀ।

ਪੀਏਯੂ ਮਾਹਿਰਾਂ ਅਨੁਸਾਰ ਆਟੋ-ਸਟੀਅਰਿੰਗ ਸਿਸਟਮ ਸੈਟੇਲਾਈਟ ਤੋਂ ਨਿਰਦੇਸ਼ ਪ੍ਰਾਪਤ ਕੰਪਿਊਟਰ ਆਧਾਰਿਤ ਵਿਧੀ ਹੈ ਜੋ ਟਰੈਕਟਰ ਚਲਾਉਣ ਦੌਰਾਨ ਸਟੀਅਰਿੰਗ ਨੂੰ ਆਪਣੇ ਆਪ ਕੰਟਰੋਲ ਕਰਦੀ ਹੈ। ਇਹ ਸਿਸਟਮ ਸੈਂਸਰਾਂ ਅਤੇ ਇੱਕ ਟੱਚਸਕ੍ਰੀਨ ਕੰਟਰੋਲ ਜ਼ਰੀਏ ਕਈ ਸੈਟੇਲਾਈਟ ਤੋਂ ਸਿਗਨਲਾਂ ਨੂੰ ਨਿਰਦੇਸ਼ਤ ਕਰਕੇ ਟਰੈਕਟਰਾਂ ਨੂੰ ਸਹੀ ਅਤੇ ਦੱਸੇ ਰਾਹਾਂ ’ਤੇ ਤੋਰਦਾ ਹੈ।

Advertisement

ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਵਿਧੀ ਦੀ ਸ਼ੁਰੂਆਤ ਨਾਲ ਖੇਤੀਬਾੜੀ ਵਿੱਚ ਡਿਜੀਟਲ ਤਬਦੀਲੀ ਵੱਲ ਪੀਏਯੂ ਦੀ ਪਹਿਲਕਦਮੀ ਨੂੰ ਵਿਸ਼ੇਸ਼ ਗਤੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਆਟੋ-ਸਟੀਅਰਿੰਗ ਵਰਗੇ ਡਿਜੀਟਲ ਤਰੀਕੇ ਨਾ ਸਿਰਫ਼ ਖੇਤੀ ਸਾਰਥਕਤਾ ਵਿੱਚ ਸੁਧਾਰ ਕਰਦੇ ਹਨ ਸਗੋਂ ਕਿਸਾਨਾਂ ਦੇ ਬੋਝ ਨੂੰ ਵੀ ਹਲਕਾ ਕਰਦੇ ਹਨ।

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਕੁਦਰਤੀ ਸਰੋਤਾਂ ਦੇ ਸੁੰਗੜਨ ਅਤੇ ਵਧਦੀਆਂ ਖੇਤੀ ਲਾਗਤਾਂ ਦੇ ਮੱਦੇਨਜ਼ਰ ਮਸ਼ੀਨਰੀ ਨੂੰ ਸੈਂਸਰ ਆਧਾਰਤ ਅਤੇ ਨੈਵੀਗੇਸ਼ਨ ਤਕਨਾਲੋਜੀਆਂ ਨਾਲ ਜੋੜਨਾ ਜ਼ਰੂਰੀ ਹੈ। ਪੀਏਯੂ ਦੇ ਰਜਿਸਟਰਾਰ ਡਾ. ਰਿਸ਼ੀ ਪਾਲ ਸਿੰਘ (ਆਈਏਐੱਸ) ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਕਾਢਾਂ ਨੂੰ ਹਾਲ ਹੀ ਵਿੱਚ ਰਾਸ਼ਟਰੀ ਮਾਨਤਾ ਮਿਲੀ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਟਿਆਲਾ ਵਿੱਚ ਇੱਕ ਪ੍ਰਦਰਸ਼ਨੀ ਦੌਰਾਨ ਪੀਏਯੂ ਦੇ ਸੈਂਸਰ-ਅਧਾਰਤ ਝੋਨਾ ਟ੍ਰਾਂਸਪਲਾਂਟਰ ਦਾ ਤਜਰਬਾ ਕੀਤਾ ਸੀ।

ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਯੂਨੀਵਰਸਿਟੀ ਵਲੋਂ ਜਾਰੀ ਰਿਮੋਟ-ਕੰਟਰੋਲ ਨਾਲ ਚਲਾਏ ਜਾਣ ਵਾਲੇ ਦੋ-ਪਹੀਆ ਝੋਨਾ ਟ੍ਰਾਂਸਪਲਾਂਟਰ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ ਇਹ ਮਸ਼ੀਨ ਕਿਸਾਨਾਂ ਨੂੰ ਖੇਤ ਤੋਂ ਬਾਹਰ ਛਾਂ ਵਿਚ ਬੈਠ ਕੇ ਕੰਮ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ । ਉਨ੍ਹਾਂ ਕਿਹਾ ਕਿ ਤਕਨਾਲੋਜੀ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ, ਜਿਸ ਵਿੱਚ ਖੇਤ ਦੀ ਸਮਰੱਥਾ ਵਿੱਚ 12 ਪ੍ਰਤੀਸ਼ਤ ਤੱਕ ਵਾਧਾ, ਥਕਾਵਟ ਵਿੱਚ 85 ਪ੍ਰਤੀਸ਼ਤ ਕਮੀ ਅਤੇ ਮਜ਼ਦੂਰਾਂ ਦੀਆਂ ਜ਼ਰੂਰਤਾਂ ਵਿੱਚ 40 ਪ੍ਰਤੀਸ਼ਤ ਦੀ ਗਿਰਾਵਟ ਸ਼ਾਮਲ ਹੈ। ਆਪੇ ਚੱਲਣ ਵਾਲੇ ਟਰੈਕਟਰ ਦੀ ਤਕਨਾਲੋਜੀ ਦੇ ਵਿਕਾਸ ਵਿਚ ਪੀ ਏ ਯੂ ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੇ ਮਾਹਿਰ ਡਾ. ਅਸੀਮ ਵਰਮਾ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ।

Advertisement