ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਲਾਡਾ ਨੇ ਸੈਕਟਰ 32 ’ਚੋਂ ਕਬਜ਼ੇ ਹਟਾਏ

ਗਲਾਡਾ ਤੇ ਨਗਰ ਨਿਗਮ ਦੀ ਸਾਂਝੀ ਕਾਰਵਾਈ
Advertisement

ਸੜਕਾਂ ’ਤੇ ਕਬਜ਼ੇ ਕਰਕੇ ਟਰੈਫਿਕ ਵਿੱਚ ਅੜਿੱਕਾ ਪਾਉਣ ਵਾਲਿਆਂ ਖ਼ਿਲਾਫ਼ ਗਲਾਡਾ ਵਲੋਂ ਵੱਡੀ ਕਾਰਵਾਈ ਕਰਦਿਆਂ ਸਥਾਨਕ ਸੈਕਟਰ 32-ਏ, ਚੰਡੀਗੜ੍ਹ ਰੋਡ ਵਿੱਚ ਅਰਬਨ ਅਸਟੇਟ ਨੇੜੇ ਰੇਹੜੀ, ਫੜ੍ਹੀ ਅਤੇ ਝੁੱਗੀ ਝੌਪੜੀ ਵਾਲਿਆਂ ਵੱਲੋਂ ਕੀਤੇ ਕਬਜ਼ਿਆਂ ਨੂੰ ਹਟਾਇਆ ਗਿਆ। ਇਹ ਕਾਰਵਾਈ ਗਲਾਡਾ ਤੇ ਨਗਰ ਨਿਗਮ, ਲੁਧਿਆਣਾ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ।

ਗਲਾਡਾ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਇਸ ਇਲਾਕੇ ਵਿੱਚ ਕੁਝ ਲੋਕਾਂ ਵਲੋਂ ਕਾਫੀ ਲੰਬੇ ਸਮੇਂ ਤੋਂ ਗਲਾਡਾ ਦੀ ਪ੍ਰਾਪਰਟੀ ਵਿੱਚ ਗੈਰਕਾਨੂੰਨੀ ਤੌਰ ’ਤੇ ਰੇਹੜੀਆਂ, ਫੜ੍ਹੀਆਂ ਲਗਾਈਆਂ ਜਾ ਰਹੀਆਂ ਸਨ। ਇਸ ਤੋਂ ਇਲਾਵਾ ਉੱਥੇ ਝੁੱਗੀ-ਝੌਪੜੀਆਂ ਸਥਾਪਤ ਕਰਕੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ। ਗਲਾਡਾ ਦੇ ਮੁੱਖ ਪ੍ਰਸ਼ਾਸਕ ਵਲੋਂ ਜਾਰੀ ਹਦਾਇਤਾਂ ਤਹਿਤ ਸਬੰਧਤ ਅਧਿਕਾਰੀਆਂ ਵਲੋਂ ਕਾਰਵਾਈ ਕਰਦਿਆਂ ਵਪਾਰਕ ਮਾਰਕੀਟ ਦੇ ਦੁਆਲੇ ਰੇਹੜੀ, ਫੜ੍ਹੀਆਂ ਅਤੇ ਝੁੱਗੀ ਝੌਪੜੀਆਂ ਹਟਾ ਦਿੱਤੀਆਂ। ਮੌਕੇ ’ਤੇ ਮੌਜੂਦ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਇਨ੍ਹਾਂ ਰੇਹੜੀ/ਫੜ੍ਹੀ ਅਤੇ ਝੁੱਗੀ ਝੌਪੜੀ ਵਾਲਿਆਂ ਨੂੰ ਪਹਿਲਾਂ ਵੀ ਕਈ ਵਾਰ ਰੋਕਿਆ ਗਿਆ ਸੀ, ਪਰ ਇਨ੍ਹਾਂ ਵਿਅਕਤੀਆਂ ਵੱਲੋਂ ਗਲਾਡਾ ਦੇ ਹੁਕਮਾਂ ਨੂੰ ਅਣਗੋਲਿਆ ਕਰਕੇ ਗਲਾਡਾ ਦੀ ਪ੍ਰਾਪਰਟੀ ’ਤੇ ਨਜਾਇਜ ਕਬਜ਼ਾ ਬਣਾਈ ਰੱਖਿਆ। ਨਇਸ ਕਾਰਵਾਈ ਮੌਕੇ ਗਲਾਡਾ ਦੇ ਨਾਲ ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਸਨ। ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਗਲਾਡਾ ਦੀਆਂ ਵੱਖ ਵੱਖ ਅਰਬਨ ਅਸਟੇਟ ਵਿੱਚ ਰੋਜਾਨਾਂ ਕੀਤੀਆਂ ਜਾਣਗੀਆਂ ਤਾਂ ਜੋ ਉਥੋ ਦੇ ਵਸਨੀਕਾ ਨੂੰ ਰਹਿਣ ਲਈ ਸੁਚੱਜਾ ਮਹੌਲ ਦਿੱਤਾ ਜਾ ਸਕੇ।

Advertisement

Advertisement
Show comments