ਪਤੀ-ਪਤਨੀ ਦੀ ਲੜਾਈ ਵਿੱਚ ਬੱਚੀ ਦੀ ਮੌਤ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 23 ਜੁਲਾਈ ਥਾਣਾ ਜਮਾਲਪੁਰ ਦੇ ਇਲਾਕੇ ਸ਼ੰਕਰ ਕਾਲੋਨੀ ਵਿੱਚ ਰਹਿੰਦੇ ਇੱਕ ਜੋੜੇ ਦੀ ਲੜਾਈ ਦੌਰਾਨ ਹੋਈ ਹੱਥੋਪਾਈ ਦੌਰਾਨ ਇੱਕ ਨਿੱਕੀ ਬੱਚੀ ਦੀ ਮੌਤ ਹੋ ਗਈ ਹੈ। ਸਬ ਇੰਸਪੈਕਟਰ ਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਜੁਲਾਈ
Advertisement
ਥਾਣਾ ਜਮਾਲਪੁਰ ਦੇ ਇਲਾਕੇ ਸ਼ੰਕਰ ਕਾਲੋਨੀ ਵਿੱਚ ਰਹਿੰਦੇ ਇੱਕ ਜੋੜੇ ਦੀ ਲੜਾਈ ਦੌਰਾਨ ਹੋਈ ਹੱਥੋਪਾਈ ਦੌਰਾਨ ਇੱਕ ਨਿੱਕੀ ਬੱਚੀ ਦੀ ਮੌਤ ਹੋ ਗਈ ਹੈ।
ਸਬ ਇੰਸਪੈਕਟਰ ਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਸੁੰਦਰ ਨਗਰ ਚੌਕ ਮੁੰਡੀਆਂ ਕਲਾਂ ਮੌਜੂਦ ਸੀ ਤਾਂ ਪਤਾ ਲੱਗਾ ਕਿ ਰਾਮ ਨਰੇਸ਼ ਜਿਸ ਦਾ ਆਪਣੀ ਪਤਨੀ ਕੋਮਲ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ ਤਾਂ ਉਹ ਜ਼ਬਰਦਸਤੀ ਆਪਣੀ ਪਤਨੀ ਕੋਮਲ ਤੋਂ ਆਪਣੀ ਲੜਕੀ ਰਿਮਝਿਮ ਉਮਰ ਕਰੀਬ 11 ਮਹੀਨੇ ਨੂੰ ਖਿੱਚ ਰਿਹਾ ਸੀ। ਇਸ ਦੌਰਾਨ ਦੋਹਾਂ ਵਿੱਚ ਹੱਥੋਪਾਈ ਵੀ ਹੋਈ।
ਰਾਮ ਨਰੇਸ਼ ਵੱਲੋਂ ਬੱਚੀ ਨੂੰ ਖੋਹਣ ਤੋਂ ਬਾਅਦ ਬੱਚੀ ਉਸ ਦੇ ਹੱਥੋਂ ਅਚਾਨਕ ਹੇਠਾਂ ਜ਼ਮੀਨ ਤੇ ਡਿੱਗ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਵੱਲੋਂ ਰਾਮ ਨਰੇਸ਼ ਉਰਫ਼ ਰਾਜੂ ਵਾਸੀ ਕਿਰਾਏਦਾਰ ਹਰੀ ਮਾਸਟਰ ਦਾ ਮਕਾਨ ਗਲੀ ਨੰਬਰ 9 ਸ਼ੰਕਰ ਕਾਲੋਨੀ ਪਿੰਡ ਭਾਮੀਆਂ ਖੁਰਦ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
Advertisement