ਸਬ-ਜੂਨੀਅਰ ਜ਼ਿਲ੍ਹਾ ਬੇਸਬਾਲ ਚੈਂਪੀਅਨ ਬਣੀ ਗਿੱਲ ਸਕੂਲ ਦੀ ਟੀਮ
ਲੁਧਿਆਣਾ ਜ਼ਿਲ੍ਹਾ ਬੇਸਬਾਲ ਐਸੋਸੀਏਸ਼ਨ ਵੱਲੋਂ ਲੜਕੇ ਤੇ ਲੜਕੀਆਂ ਲਈ 12ਵੀਂ ਸਬ-ਜੂਨੀਅਰ ਜ਼ਿਲ੍ਹਾ ਬੇਸਬਾਲ ਚੈਂਪੀਅਨਸ਼ਿਪ ਸਰਕਾਰੀ ਕੰਨਿਆ ਸਕੂਲ ਗਿੱਲ ਵਿੱਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਲੜਕੀਆਂ ਵਿੱਚੋਂ ਸਰਕਾਰੀ ਕੰਨਿਆ ਸਕੂਲ ਗਿੱਲ ਦੀ ਟੀਮ ਚੈਂਪੀਅਨ ਬਣੀ। ਲੜਕੀਆਂ ਦੇ ਵਰਗ ਵਿੱਚ ਕੁੱਲ 10 ਟੀਮਾਂ ਨੇ ਹਿੱਸਾ ਲਿਆ।
ਚੈਂਪੀਅਨਸ਼ਿਪ ਵਿੱਚ ਲੜਕੀਆਂ ਦੀਆਂ ਟੀਮਾਂ ਵਿਚਾਲੇ ਹੋਏ ਪਹਿਲੇ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸਕੂਲ ਗਿੱਲ ਦੀ ਟੀਮ ਨੇ ਗੁਰੂ ਨਾਨਕ ਬੇਸਬਾਲ ਕਲੱਬ ਨੂੰ 2-0 ਨਾਲ, ਦੂਜੇ ਮੈਚ ਵਿੱਚ ਕੋਚਿੰਗ ਸੈਂਟਰ ਮੱਲ੍ਹ ਨੇ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਨੂੰ 9-6 ਨਾਲ, ਤੀਜੇ ਮੈਚ ਵਿੱਚ ਤੇਜਾ ਸਿੰਘ ਸੁਤੰਤਰ ਸਕੂਲ ਨੇ ਗਿੱਲ ਬੇਸਬਾਲ ਕਲੱਬ ਨੂੰ 1-0 ਨਾਲ, ਚੌਥੇ ਮੈਚ ਵਿੱਚ ਦਸਮੇਸ਼ ਸਕੂਲ ਨੇ ਖਾਲਸਾ ਬੇਸਬਾਲ ਕਲੱਬ ਨੂੰ 3-2 ਨਾਲ, ਪੰਜਵੇਂ ਮੈਚ ਵਿੱਚ ਸਰਕਾਰੀ ਸਕੂਲ ਸੰਗੋਵਾਲ ਨੇ ਤੇਜਾ ਸਿੰਘ ਸੁਤੰਤਰ ਸਕੂਲ ਨੂੰ 5-4 ਨਾਲ, ਛੇਵੇਂ ਮੈਚ ਵਿੱਚ ਪੀਐਮ ਸ਼੍ਰੀ ਸਰਕਾਰੀ ਸਕੂਲ ਕਾਸਾਬਾਦ ਨੇ ਦਸਮੇਸ਼ ਸਕੂਲ ਨੂੰ 12-2 ਨਾਲ ਹਰਾਇਆ। ਪਹਿਲੇ ਸੈਮੀਫਾਈਨਲ ਮੈਚ ਵਿੱਚ ਕੋਚਿੰਗ ਸੈਂਟਰ ਮੱਲ੍ਹਾ ਨੇ ਪੀਐਮ ਸ੍ਰੀ ਸਰਕਾਰੀ ਸਕੂਲ ਕਾਸਾਬਾਦ ਨੂੰ 9-8 ਨਾਲ ਜਦਕਿ ਦੂਜੇ ਸੈਮੀਫਾਈਨਲ ਵਿੱਚ ਸਰਕਾਰੀ ਕੰਨਿਆ ਸਮਾਰਟ ਸਕੂਲ ਗਿੱਲ ਨੇ ਸਰਕਾਰੀ ਸਕੂਲ ਸੰਗੋਵਾਲ ਨੂੰ 17-0 ਨਾਲ ਮਾਤ ਦਿੱਤੀ। ਫਾਈਨਲ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਗਿੱਲ ਨੇ ਕੋਚਿੰਗ ਸੈਂਟਰ ਮੱਲ੍ਹਾ ਨੂੰ 14-9 ਦੇ ਸਕੋਰ ਨਾਲ ਹਰਾਇਆ। ਜੇਤੂ ਟੀਮ ਵੱਲੋਂ ਅਨਾਮਿਕਾ, ਰੂਪਾ, ਖੁਸ਼ਬੂ, ਗੁਰਸਿਮਰ ਅਤੇ ਗੁਰਪ੍ਰੀਤ ਨੇ 2-2, ਪ੍ਰਿਆ ਅਤੇ ਗੋਰਵੀ ਨੇ 1-1 ਦੌੜਾਂ ਬਣਾਈਆਂ। ਪੀਐਮ ਸ਼੍ਰੀ ਸਰਕਾਰੀ ਸਕੂਲ ਕਾਸਾਬਾਦ ਦੀ ਟੀਮ ਤੀਜੇ ਸਥਾਨ ’ਤੇ ਰਹੀ।
ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਸਕੱਤਰ ਇੰਜ. ਹਰਬੀਰ ਸਿੰਘ ਗਿੱਲ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਔਲਖ, ਲੈਕਚਰਾਰ ਨੀਰੂ, ਰਵੀ ਦੱਤ, ਰਜਿੰਦਰ ਸਿੰਘ, ਬਲਦੇਵ ਸਿੰਘ, ਗੁਰਵਿੰਦਰ ਸਿੰਘ, ਸਚਿਨ ਠਾਕੁਰ ਵੀ ਹਾਜ਼ਰ ਸਨ।
ਲੜਕੀਆਂ ਦੀਆਂ 10 ਟੀਮਾਂ ’ਚ ਮੁਕਾਬਲੇ
ਲੜਕਿਆਂ ਦੀਆਂ 10 ਟੀਮਾਂ ਵਿਚਾਲੇ ਆਪਸੀ ਮੁਕਾਬਲੇ ਹੋਏ। ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਪੀਐਮ ਸ੍ਰੀ ਸਰਕਾਰੀ ਸਕੂਲ ਕਾਸਾਬਾਦ ਨੇ ਦਸਮੇਸ਼ ਸਕੂਲ ਨੂੰ 11-3 ਨਾਲ ਜਦਕਿ ਦੂਜੇ ਸੈਮੀਫਾਈਨਲ ਵਿੱਚ ਡੀਜੀਐਸਜੀ ਸਕੂਲ ਨੇ ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਨੂੰ 4-2 ਨਾਲ ਹਰਾਇਆ। ਫਾਈਨਲ ਮੁਕਾਬਲੇ ਵਿੱਚ ਪੀਐਮ ਸ੍ਰੀ ਸਰਕਾਰੀ ਸਕੂਲ, ਕਾਸਾਬਾਦ ਨੇ ਡੀਜੀਐਸਜੀ ਸਕੂਲ ਨੂੰ 4-3 ਨਾਲ ਹਰਾ ਕੇ ਚੈਂਪਅਨ ਹੋਣ ਦਾ ਮਾਣ ਪ੍ਰਾਪਤ ਕੀਤਾ। ਤੀਜਾ ਸਥਾਨ ਦਸਮੇਸ਼ ਸਕੂਲ ਦਸਮੇਸ਼ ਨਗਰ ਦੀ ਟੀਮ ਨੂੰ ਮਿਲਿਆ।