ਗਿੱਲ ਵੱਲੋਂ ਬੇਰਕਲਾਂ ਵਿੱਚ ‘ਵੋਟ ਚੋਰ ਗੱਦੀ ਛੋੜ’ ਮੁਹਿੰਮ ਸ਼ੁਰੂ
ਵੱਧ ਤੋਂ ਵੱਧ ਦਸਤਖ਼ਤ ਕਰਵਾ ਕੇ ਭੇਜਣ ਦਾ ਟੀਚਾ
Advertisement
ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸਮਿਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ 'ਵੋਟ ਚੋਰ ਗੱਦੀ ਛੋੜ" ਮੁਹਿੰਮ ਦੀ ਸ਼ੁਰੂਆਤ ਮਨਜੀਤ ਕੌਰ ਦੇ ਗ੍ਰਹਿ ਪਿੰਡ ਬੇਰਕਲਾ ਤੋਂ ਕੀਤੀ, ਜਿਸ ਵਿੱਚ ਫਾਰਮਾਂ ਤੇ ਦਸਤਖ਼ਤ ਕਰਵਾਉਣ ਸਮੇਂ ‘ਵੋਟ ਚੋਰ ਗੱਦੀ ਛੋੜ’ ਦੇ ਨਾਅਰੇ ਲਾਏ ਗਏ।
ਪ੍ਰਧਾਨ ਗਿੱਲ ਬੇਰਕਲਾਂ ਨੇ ਕਿਹਾ ਕਿ ਦੇਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੋਟ ਚੋਰੀ ਕਰਕੇ ਪ੍ਰਧਾਨ ਮੰਤਰੀ ਬਣਿਆ ਹੈ ਜੋ ਕਿ ਜਮਹੂਰੀਅਤ ਢੰਗ ਦਾ ਕਤਲ ਹੈ। ਲੋਕ ਭਾਜਪਾ ਨੂੰ ਇਸ ਵਾਰ ਗੱਦੀ ਤੋ ਉਤਾਰਨਾ ਚਾਹੁੰਦੇ ਸਨ ਪਰ ਇਲੈਕਸ਼ਨ ਕਮਿਸ਼ਨ ਨੇ ਗਲਤ ਢੰਗ ਨਾਲ ਵੋਟਾਂ ਕੱਟ ਕੇ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ। ਇਸ ਮੌਕੇ ਸੁਖਵਿੰਦਰ ਕੌਰ ਗਿੱਲ ਸਾਬਕਾ ਪੰਚ, ਮੇਘ ਸਿੰਘ ਬੇਰਕਲਾ ਸਕੱਤਰ ਬਲਾਕ ਕਾਂਗਰਸ ਮਲੌਦ, ਹਰਪ੍ਰੀਤ ਸਿੰਘ ਗਿੱਲ ਪ੍ਰਧਾਨ ਬਾਬਾ ਸੀਹਾ ਸਿੰਘ ਗਿੱਲ ਸਪੋਰਟਸ ਕਲੱਬ, ਗੁਰਮੇਹਰ ਸਿੰਘ ਗਿੱਲ, ਦੀਪਾ ਗਿੱਲ, ਬਲਵੰਤ ਸਿੰਘ, ਹਰੀ ਸਿੰਘ, ਦਰਸ਼ਨ ਸਿੰਘ ਗਿੱਲ ਹਾਜ਼ਰ ਸਨ।
Advertisement
Advertisement