ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਿੱਲ ਪੀਏਯੂ ਦੇ ਬਾਗਬਾਨੀ ਤੇ ਖੇਤੀ ਜੰਗਲਾਤ ਕਾਲਜ ਦੇ ਡੀਨ ਨਿਯੁਕਤ

ਖੇਤਰੀ ਪ੍ਰਤੀਨਿਧ ਲੁਧਿਆਣਾ 3 ਜੁਲਾਈ ਉੱਘੇ ਬਾਗਬਾਨੀ ਅਤੇ ਵਣਖੇਤੀ ਮਾਹਰ ਡਾ. ਰਿਸ਼ੀ ਇੰਦਰਾ ਸਿੰਘ ਗਿੱਲ ਨੂੰ ਪੀਏਯੂ ਦੇ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਡੀਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਪੀਏਯੂ ਵਿੱਚ ਮਿਲਖ ਅਧਿਕਾਰੀ ਵਜੋਂ ਆਪਣਾ ਕਾਰਜ...
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ 3 ਜੁਲਾਈ

Advertisement

ਉੱਘੇ ਬਾਗਬਾਨੀ ਅਤੇ ਵਣਖੇਤੀ ਮਾਹਰ ਡਾ. ਰਿਸ਼ੀ ਇੰਦਰਾ ਸਿੰਘ ਗਿੱਲ ਨੂੰ ਪੀਏਯੂ ਦੇ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਡੀਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਪੀਏਯੂ ਵਿੱਚ ਮਿਲਖ ਅਧਿਕਾਰੀ ਵਜੋਂ ਆਪਣਾ ਕਾਰਜ ਕਰ ਰਹੇ ਸਨ। ਯੂਨੀਵਰਸਿਟੀ ਦੀ ਹਰੀ-ਭਰੀ ਦਿੱਖ ਨੂੰ ਹੋਰ ਨਿਖਾਰਨ ਅਤੇ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਲਈ ਡਾ. ਗਿੱਲ ਵੱਲੋਂ ਕੀਤਾ ਗਿਆ ਕਾਰਜ ਬੇਹੱਦ ਸਲਾਹੁਤਾ ਦਾ ਸਬਬ ਬਣਦਾ ਰਿਹਾ ਹੈ। ਇਸ ਦੇ ਨਾਲ ਹੀ ਉਨਾਂ ਕੋਲ 30 ਸਾਲ ਤੋਂ ਵਧੇਰੇ ਲੰਮਾ ਅਕਾਦਮਿਕ, ਖੋਜ ਅਤੇ ਪ੍ਰਸ਼ਾਸਨਿਕ ਕਾਰਜਾਂ ਦਾ ਤਜਰਬਾ ਹੈ। ਉਹਨਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਣ ਖੇਤੀ ਮਾਹਰ ਵਜੋਂ ਆਪਣੀ ਪਛਾਣ ਨੂੰ ਗੂੜਾ ਕੀਤਾ। ਉਨਾਂ ਨੇ ਆਪਣੀ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪੀਏਯੂ ਤੋਂ ਅਤੇ ਕਨੇਡਾ ਦੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਪੀਐਚਡੀ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਸਾਲ 1993 ਵਿੱਚ ਬਾਗਬਾਨੀ ਦੇ ਸਹਾਇਕ ਪ੍ਰੋਫੈਸਰ ਵਜੋਂ ਆਪਣਾ ਕਾਰਜ ਆਰੰਭ ਕਰਨ ਵਾਲੇ ਡਾ. ਗਿੱਲ ਕਨੇਡਾ ਖੋਜ ਲਈ ਗਏ ਅਤੇ ਵਾਪਸ ਆ ਕੇ ਪੀਏਯੂ ਦੀ ਸੇਵਾ ਨਿਰੰਤਰ ਜਾਰੀ ਰੱਖੀ ।

ਉਹਨਾਂ ਨੇ 22 ਤੋਂ ਵਧੇਰੇ ਸਿਫਾਰਿਸ਼ਾਂ ਆਪਣੇ ਵਿਸ਼ੇ ਨਾਲ ਸੰਬੰਧਿਤ ਖੇਤਰ ਨੂੰ ਦਿੱਤੀਆਂ। ਇਹਨਾਂ ਵਿੱਚ ਸਭ ਤੋਂ ਮਹੱਤਵਪੂਰਨ ਸਫੈਦੇ ਅਤੇ ਪੋਪਲਰ ਦੇ ਕਲੋਨ ਵਿਕਸਿਤ ਕਰਨ ਦੀ ਨਵੀਂ ਤਕਨੋਲੋਜੀ ਸੀ ਜੋ ਪੀਏਯੂ ਦੀਆਂ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਦੀ ਕਿਤਾਬ ਵਿੱਚ ਵਣ ਖੇਤੀ ਦੀ ਸਿਫਾਰਿਸ਼ ਵਜੋਂ ਅੰਕਿਤ ਕੀਤੀ ਗਈ। ਉਹ 13 ਪ੍ਰਯੋਜਿਤ ਖੋਜ ਪ੍ਰੋਜੈਕਟਾਂ ਦਾ ਹਿੱਸਾ ਰਹੇ ਅਤੇ 70 ਤੋਂ ਵਧੇਰੇ ਖੋਜ ਪੇਪਰ ਅਤੇ 18 ਕਿਤਾਬਾਂ ਦੇ ਅਧਿਆਏ ਉਨਾਂ ਦੇ ਨਾਂ ਹੇਠ ਪ੍ਰਕਾਸ਼ਿਤ ਹੋਏ । ਵਣ ਖੇਤੀ ਦੇ ਵਿਸ਼ੇ ਨਾਲ ਸੰਬੰਧਿਤ 16 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਉਨਾਂ ਦੀ ਅਗਵਾਈ ਵਿੱਚ ਆਪਣੀਆਂ ਡਿਗਰੀਆਂ ਹਾਸਿਲ ਕੀਤੀਆਂ

ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਰਿਸ਼ੀ ਇੰਦਰਾ ਸਿੰਘ ਗਿੱਲ ਦੀ ਖੇਤੀ ਜੰਗਲਾਤ ਕਾਲਜ ਦੇ ਡੀਨ ਵਜੋਂ ਨਿਯੁਕਤੀ ਨੂੰ ਯੂਨੀਵਰਸਿਟੀ ਬੇਹਦ ਮਹੱਤਵਪੂਰਨ ਪੜਾਅ ਆਖਿਆ। ਉਹਨਾਂ ਆਸ ਪ੍ਰਗਟਾਈ ਕਿ ਡਾ. ਗਿੱਲ ਦੀ ਅਗਵਾਈ ਵਿੱਚ ਸਿਰਫ ਇਹ ਕਾਲਜ ਹੀ ਨਹੀਂ ਬਲਕਿ ਯੂਨੀਵਰਸਿਟੀ ਦਾ ਵਣ ਖੇਤੀ ਢਾਂਚਾ ਨਵੀਆਂ ਦਿਸ਼ਾਵਾਂ ਵੱਲ ਤੁਰ ਸਕੇਗਾ।

Advertisement
Show comments