ਗਿਆਸਪੁਰਾ ਵੱਲੋਂ ਸਬ-ਤਹਿਸੀਲ ਮਲੌਦ ਦੀ ਜਾਂਚ
ਇੱਥੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਅੱਜ ਸਬ-ਤਹਿਸੀਲ ਦੀ ਜਾਂਚ ਕੀਤੀ। ਤਹਿਸੀਲ ਕੰਪਲੈਕਸ ਵਿੱਚ ਕੰਮ-ਕਾਜ ਲਈ ਆਏ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਫ਼ਰਦ ਕੇਂਦਰ ਦੇ ਦੋ ਕਰਮਚਾਰੀਆਂ ਵਿਚੋਂ ਇੱਕ ਮੁਲਾਜ਼ਮ ਮੌਕੇ ’ਤੇ ਆਪਣੀ ਸੀਟ ਉੱਪਰ ਤਾਇਨਾਤ ਨਹੀਂ ਸੀ ਅਤੇ ਜਦੋਂ ਵਿਧਾਇਕ ਗਿਆਸਪੁਰਾ ਦੁਆਰਾ ਹਾਜ਼ਰੀ ਰਜਿਸਟਰ ਚੈੱਕ ਕੀਤਾ ਗਿਆ ਤਾਂ ਇਕੱਠੀ ਹਾਜ਼ਰੀ ਲਗਾਉਣ ਦੇ ਮਕਸਦ ਤਹਿਤ 24 ਸਤੰਬਰ ਤੋਂ 6 ਅਕਤੂਬਰ ਤੱਕ ਰਜਿਸਟਰ ਵਿਚ ਸਾਰੇ ਖਾਨੇ ਖਾਲੀ ਪਾਏ ਗਏ, ਜਿਸ ਬਾਰੇ ਵਿਧਾਇਕ ਦੁਆਰਾ ਮੌਕੇ ’ਤੇ ਕਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਦਫਤਰਾਂ ਵਿੱਚ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਖੱਜਲ-ਖੁਆਰ ਕਰਨ ਵਾਲਾ ਅਧਿਕਾਰੀ ਜਾਂ ਕਰਮਚਾਰੀ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਰਛਪਾਲ ਸਿੰਘ ਪਾਲਾ ਸੋਮਲ ਖੇੜੀ, ਬਹਾਦਰ ਸਿੰਘ ਸੋਮਲ ਖੇੜੀ ਹਾਜ਼ਰ ਸਨ।