ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਿਆਨੀ ਪਿੰਦਰਪਾਲ ਸਿੰਘ ਵੱਲੋਂ ਗਬਰਭਜਨ ਗਿੱਲ ਨਾਲ ਮੁਲਾਕਾਤ

ਪੰਜਾਬ ਲੋਕ ਵਿਰਾਸ ਅਕਾਦਮੀ ਦੇ ਚੇਅਰਪਰਸਨ ਦਾ ਹਾਲ-ਚਾਲ ਜਾਣਿਆ
ਪ੍ਰੋ. ਗੁਰਭਜਨ ਗਿੱਲ ਦਾ ਹਾਲਚਾਲ ਪੁੱਛਣ ਪਹੁੰਚੇ ਗਿਆਨੀ ਪਿੰਦਰਪਾਲ ਸਿੰਘ ਤੇ ਹੋਰ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 12 ਮਈ

Advertisement

ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਅੱਜ ਇਥੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਉਨ੍ਹਾਂ ਦੇ ਘਰ ਵਿੱਚ ਮੁਲਾਕਾਤ ਕੀਤੀ। ਗਿਆਨੀ ਪਿੰਦਰਪਾਲ ਪ੍ਰੋ. ਗਿੱਲ ਦਾ ਹਾਲ-ਚਾਲ ਪੁੱਛਣ ਲਈ ਆਏ ਸਨ। ਇਸ ਮੌਕੇ ਹੋਈ ਵਿਚਾਰ ਚਰਚਾ ਦੌਰਾਨ ਗਿਆਨੀ ਪਿੰਦਰਪਾਲ ਸਿੰਘ ਨੇ ਕਿਹਾ ਕਿ ਨਿਰੰਤਰ ਸ਼ਬਦ ਸਾਧਨਾ ਤੇ ਅਧਿਐਨ ਨਾਲ ਹੀ ਗੁਰੂ ਨਾਨਕ ਦੇਵ ਦੇ ਮਾਰਗ ਨੂੰ ਸਮਝਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਦੀਆਂ ਪੁਰਾਣੀ ਗਿਆਨ ਪਰੰਪਰਾ ਅਤੇ ਜੀਵਨ ਜਾਚ ਨੂੰ ਜਿਵੇਂ ਸ਼੍ਰੀ ਗੁਰੂ ਗਰੰਥ ਸਾਹਿਬ ਨੇ ਸੰਭਾਲਿਆ ਤੇ ਭਵਿੱਖ ਪੀੜ੍ਹੀਆਂ ਨੂੰ ਸਦੀਵੀ ਤੌਰ ਤੇ ਸੌਂਪਿਆ ਹੈ, ਉਸ ਨੂੰ ਸਮਝਣ ਤੇ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਰਦੂ ਤੇ ਫ਼ਾਰਸੀ ਭਾਸ਼ਾ ਦੇ ਗਿਆਨ ਕੇਂਦਰ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਵੀ ਵਿਕਸਤ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਸ਼ਬਦ ਦੀ ਅੰਦਰੂਨੀ ਜਾਣਕਾਰੀ ਗ੍ਰਹਿਣ ਕਰ ਸਕੀਏ।

ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਗਿਆਨੀ ਪਿੰਦਰਪਾਲ ਸਿੰਘ, ਗਿਆਨੀ ਗੁਰਵਿੰਦਰ ਸਿੰਘ ਕਥਾਵਾਚਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸੱਰੀ (ਕੈਨੇਡਾ) ਤੇ ਸਾਬਕਾ ਮੰਤਰੀ ਮਲਕੀਅਤ ਸਿੰਘ ਦਾਖਾ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਉਨ੍ਹਾਂ ਦੀ ਸਿਹਤਯਾਬੀ ਲਈ ਲਗਾਤਾਰ ਅਰਦਾਸਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਦੋਹਾਂ ਗੋਡਿਆਂ ਦੀ ਸਰਜਰੀ ਉਪਰੰਤ ਉਹ ਹਰ ਰੋਜ਼ ਸਿਹਤਮੰਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸ਼ੁਭ ਚਿੰਤਕਾਂ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਦੀ ਲੋੜ ਨਹੀਂ ਕਿਉਂਕਿ ਫਿਜ਼ਿਉਥਰੈਪੀ ਕਾਰਨ ਹਰ ਰੋਜ਼ ਸਿਹਤਯਾਬ ਹੋ ਰਿਹਾ ਹਾਂ। ਇਸ ਮੌਕੇ ਪਹੁੰਚੀਆਂ ਸਖਸ਼ੀਅਤਾਂ ਨੂੰ ਪ੍ਰੋ. ਗਿੱਲ ਨੇ ਆਪਣੀ ਪਿਛਲੇ 50 ਸਾਲ ਦੌਰਾਨ ਕੀਤੀ ਗ਼ਜ਼ਲ ਰਚਨਾ ਦਾ ਸੰਪੂਰਨ ਸੰਗ੍ਰਹਿ ‘ਅੱਖਰ ਅੱਖਰ’ ਭੇਟ ਕੀਤਾ।

Advertisement
Show comments