ਗ਼ਜ਼ਲ ਸੰਗ੍ਰਹਿ ‘ਜ਼ੇਵਰ’ ਲੋਕ ਅਰਪਣ
ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਪੰਜਾਬੀ ਕਵੀ ਗੁਰਭਜਨ ਗਿੱਲ ਦਾ ਨਵਾਂ ਤੇ ਨੌਵਾਂ ਗ਼ਜ਼ਲ ਸੰਗ੍ਰਹਿ ‘ਜ਼ੇਵਰ’ ਅਮਰੀਕਾ (ਲਾਸ ਏਂਜਲਸ) ਵੱਸਦੇ ਬਲਦੇਵ ਸਿੰਘ ਕੰਗ ਤੇ ਸਾਥੀਆਂ ਹੱਥੋਂ ਲੋਕ ਅਰਪਣ ਕਰਵਾਇਆ ਗਿਆ। ਸ੍ਰੀ ਕੰਗ ਨੇ ਕਿਤਾਬ ਨੂੰ ਲੋਕ ਅਰਪਣ ਕਰਦਿਆਂ ਕਿਹਾ,...
Advertisement
ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਪੰਜਾਬੀ ਕਵੀ ਗੁਰਭਜਨ ਗਿੱਲ ਦਾ ਨਵਾਂ ਤੇ ਨੌਵਾਂ ਗ਼ਜ਼ਲ ਸੰਗ੍ਰਹਿ ‘ਜ਼ੇਵਰ’ ਅਮਰੀਕਾ (ਲਾਸ ਏਂਜਲਸ) ਵੱਸਦੇ ਬਲਦੇਵ ਸਿੰਘ ਕੰਗ ਤੇ ਸਾਥੀਆਂ ਹੱਥੋਂ ਲੋਕ ਅਰਪਣ ਕਰਵਾਇਆ ਗਿਆ। ਸ੍ਰੀ ਕੰਗ ਨੇ ਕਿਤਾਬ ਨੂੰ ਲੋਕ ਅਰਪਣ ਕਰਦਿਆਂ ਕਿਹਾ, ‘‘ਮੇਰੇ ਲਈ ਇਹ ਵੱਡੇ ਮਾਣ ਦੀ ਗੱਲ ਹੈ ਕਿ ਮੇਰੀ ਤੇ ਪ੍ਰੋਫੈਸਰ ਸਾਹਿਬ ਦੀ ਜਨਮ ਭੂਮੀ ਇੱਕ ਹੈ ਪਰ ਕਰਮ ਭੂਮੀ ਅਲੱਗ ਅਲੱਗ ਹੋਣ ਦੇ ਬਾਵਜੂਦ ਸੁਪਨੇ ਇੱਕੋ ਜਿਹੇ ਹਨ।’’ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਇਸ ਕਿਤਾਬ ਦਾ ਕੋਈ ਮੁੱਖ ਬੰਦ ਨਹੀਂ ਹੈ, ਸਿਰਫ਼ ਬਲਵਿੰਦਰ ਸੱਧੂ (ਪਟਿਆਲਾ) ਦਾ ਲਿਖਿਆ ਸ਼ਬਦ-ਚਿੱਤਰ ਹੀ ਹੈ।
ਕਿਤਾਬ ਬਾਰੇ ਪੰਜਾਬੀ ਕਵੀ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਜਦ ਕਦੇ ਪੰਜਾਬੀ ਗ਼ਜ਼ਲ ਵਿਚ ਸਰੋਦ ਪੈਦਾ ਕਰਨ ਵਾਲੇੇ ਸ਼ਾਇਰਾਂ ਦੀ ਸਹੀ ਰੂਪ ਵਿੱਚ ਪਰਖ਼ ਪੜਚੋਲ ਹੋਵੇਗੀ ਤਾਂ ਗੁਰਭਜਨ ਗਿੱਲ ਦਾ ਨਾਮ ਪਹਿਲੀ ਕਤਾਰ ਵਿਚ ਆਵੇਗਾ। ਇਸ ਮੌਕੇ ਸੁਖਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਸਿੰਘ ਖਾਲਸਾ ਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।
Advertisement
Advertisement