ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਜ਼ਲ ਸੰਗ੍ਰਹਿ ‘ਦਰਿਆਵਾਂ ਦੇ ਵਹਿਣ’ ਲੋਕ ਅਰਪਣ

ਮਾਸਟਰ ਬਲਕਾਰ ਸਿੰਘ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਦਰਿਆਵਾਂ ਦੇ ਵਹਿਣ’ ਦਾ ਵੱਡੀ ਗਿਣਤੀ ਵਿਚ ਪੁੱਜੇ ਸਾਹਿਤਕਾਰ, ਪ੍ਰਿੰਸੀਪਲ, ਅਧਿਆਪਕ ਅਤੇ ਸਾਹਿਤ ਪ੍ਰੇਮੀਆਂ ਦੀ ਮੌਜੂਦਗੀ ਵਿਚ ਲੋਕ ਅਰਪਣ ਸਮਾਗਮ ਕਿੰਡਰਗਾਰਟਨ ਸਕੂਲ ਵਿੱਚ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ...
ਸਮਾਗਮ ਦੌਰਾਨ ਪਤਵੰਤਿਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਬੱਤਰਾ
Advertisement

ਮਾਸਟਰ ਬਲਕਾਰ ਸਿੰਘ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਦਰਿਆਵਾਂ ਦੇ ਵਹਿਣ’ ਦਾ ਵੱਡੀ ਗਿਣਤੀ ਵਿਚ ਪੁੱਜੇ ਸਾਹਿਤਕਾਰ, ਪ੍ਰਿੰਸੀਪਲ, ਅਧਿਆਪਕ ਅਤੇ ਸਾਹਿਤ ਪ੍ਰੇਮੀਆਂ ਦੀ ਮੌਜੂਦਗੀ ਵਿਚ ਲੋਕ ਅਰਪਣ ਸਮਾਗਮ ਕਿੰਡਰਗਾਰਟਨ ਸਕੂਲ ਵਿੱਚ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਅਤੇ ਪ੍ਰਧਾਨਗੀ ਉੱਘੇ ਗ਼ਜ਼ਲਗੋ ਐੱਸ. ਨਸੀਮ ਨੇ ਕੀਤੀ। ਲੇਖਕ ਮੰਚ ਦੇ ਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸਮਾਗਮ ਦਾ ਆਗਾਜ਼ ਪ੍ਰਿੰ. ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਕੀਤਾ ਅਤੇ ਗ਼ਜ਼ਲ ਸੰਗ੍ਰਹਿ ਅਤੇ ਮਾ. ਬਲਕਾਰ ਸਿੰਘ ਦਾ ਇਕੱਤਰਤਾ ਨਾਲ ਤੁਆਰੁਫ ਕਰਵਾਇਆ ਅਤੇ ਲੇਖਕ ਦੀਆਂ ਗ਼ਜ਼ਲਾਂ ਸਾਂਝੀਆਂ ਕੀਤੀਆਂ। ਗ਼ਜ਼ਲ ਸੰਗ੍ਰਹਿ ਉਪਰ ਚਰਚਾ ਅਮਰਿੰਦਰ ਸੋਹਲ ਨੇ ਸ਼ੁਰੂ ਕੀਤੀ।

ਵਿਸ਼ਾ ਵਸਤੂ ਨੂੰ ਸਲਾਹੁੰਦਿਆਂ ਉਨ੍ਹਾਂ ਲੇਖਕ ਨੂੰ ਗ਼ਜ਼ਲਾਂ ਦੇ ਸ਼ਿਲਪ ਵਿਧੀ ਵਿਧਾਨ ਬਾਰੇ ਹੋਰ ਮਿਹਨਤ ਕਰਨ ਦੀ ਗੱਲ ਆਖੀ। ਇਸ ਚਰਚਾ ਵਿੱਚ ਡਾ. ਹਰਿੰਦਰਜੀਤ ਸਿੰਘ ਕਲੇਰ, ਮੇਘ ਸਿੰਘ ਜਵੰਦਾ, ਦੀਪ ਦਿਲਬਰ, ਗੁਰਸੇਵਕ ਸਿੰਘ ਢਿੱਲੋਂ ਅਤੇ ਮਾ ਰਾਮ ਰਤਨ ਨੇ ਭਾਗ ਲੈਂਦਿਆਂ ਪਲੇਠੇ ਗ਼ਜ਼ਲ ਸੰਗ੍ਰਹਿ ਲਈ ਲੇਖਕ ਨੂੰ ਵਧਾਈ ਦਿੱਤੀ ਅਤੇ ਕੁਝ ਸੁਝਾਅ ਵੀ ਦਿੱਤੇ। ਸਮਾਗਮ ਦੇ ਪ੍ਰਧਾਨ ਐੱਸ ਨਸੀਮ ਨੇ ਲੇਖਕ ਦੇ ਖੂਬਸੂਰਤ ਸ਼ਿਅਰ ਸਾਂਝੇ ਕਰਦਿਆਂ ਉਨ੍ਹਾਂ ਵਿਚਲੇ ਵਿਚਾਰਾਂ ਦੀ ਗਹਿਰਾਈ, ਸਪੱਸ਼ਟਤਾ ਅਤੇ ਨਿਡਰਤਾ ਨੂੰ ਖੂਬ ਸਲਾਹਿਆ। ਉਨ੍ਹਾਂ ਗ਼ਜ਼ਲ ਦੇ ਵਿਧੀ ਵਿਧਾਨ ਬਾਰੇ ਹੋਰ ਡੂੰਘਾਈ ਵਿਚ ਜਾਣ ਦਾ ਸੁਝਾਅ ਦਿੱਤਾ। ਉਪਰੰਤ ਪ੍ਰਧਾਨਗੀ ਮੰਡਲ ਅਤੇ ਆਏ ਮਹਿਮਾਨਾਂ ਨੇ ਸਾਂਝੇ ਤੌਰ ਤੇ ਪੁਸਤਕ ਲੋਕ ਅਰਪਣ ਦੀ ਰਸਮ ਅਦਾ ਕੀਤੀ ਅਤੇ ਲੇਖਕ ਮੰਚ ਵਲੋਂ ਗੁਰਦਿਆਲ ਰੌਸ਼ਨ ਅਤੇ ਮਾ ਬਲਕਾਰ ਸਿੰਘ ਨੂੰ ਸਨਮਾਨਤ ਕੀਤਾ। ਲੇਖਕ ਨੇ ਆਪਣੇ ਭਾਸ਼ਣ ਵਿਚ ਵਿਦਵਾਨਾਂ ਵਲੋਂ ਮਿਲੀ ਸ਼ਾਬਾਸ਼ੀ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਪੂਰੀ ਸੁਹਿਰਦਤਾ ਨਾਲ ਵਿਚਾਰਨ ਦਾ ਵਾਅਦਾ ਕੀਤਾ ਅਤੇ ਲੇਖਕ ਮੰਚ ਤੇ ਪੁੱਜੇ ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕੀਤਾ। ਮੁੱਖ ਮਹਿਮਾਨ ਗੁਰਦਿਆਲ ਰੌਸ਼ਨ ਨੇ ਕਿਹਾ ਕਿ ਲੇਖਕ ਦੀਆਂ ਗ਼ਜ਼ਲਾਂ ਵਜ਼ਨਦਾਰ ਹਨ ਅਤੇ ਵਿਚਾਰਾਂ ਦਾ ਨਿਭਾਅ ਵੀ ਤਸੱਲੀਬਖ਼ਸ਼ ਹੈ। ਮੰਚ ਦੇ ਸਰਪ੍ਰਸਤ ਦਲਜੀਤ ਸ਼ਾਹੀ ਨੇ ਪ੍ਰਧਾਨਗੀ ਮੰਡਲ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮਾ.ਬਲਕਾਰ ਸਿੰਘ ਅਤੇ ਨਾਲ ਆਏ ਪਰਵਾਰਕ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਉਪਰੰਤ ਹੋਏ ਕਵੀ ਦਰਬਾਰ ਦਾ ਸੰਚਾਲਨ ਡਾ ਹਰਿੰਦਰਜੀਤ ਸਿੰਘ ਕਲੇਰ ਨੇ ਕੀਤਾ। ਰਚਨਾਵਾਂ ਦੇ ਦੌਰ ਵਿੱਚ ਐੱਸ ਨਸੀਮ, ਅਮਰਿੰਦਰ ਸੋਹਲ, ਦੀਪਦਿਲਬਰ, ਕੇਵਲ ਮੰਜਾਲੀਆਂ, ਹਰਬੰਸ ਸ਼ਾਨ, ਮਨਦੀਪ ਮਾਣਕੀ, ਬਲਜਿੰਦਰ ਮਾਛੀਵਾੜਾ, ਤਰਨ ਰਾਮਪੁਰੀ, ਸਿਕੰਦਰ ਰਾਮਪੁਰੀ, ਅਮਰਜੀਤ ਕੌਰ ਮੋਰਿੰਡਾ, ਅਵਤਾਰ ਓਟਾਲਾਂ, ਪਰਮਜੀਤ ਸਿੰਘ ਮੁੰਡਿਆਂ, ਸੁਖਵਿੰਦਰ ਭਾਦਲਾ, ਬਲਵੰਤ ਚਿਰਾਗ, ਕਰਮਜੀਤ ਅਜ਼ਾਦ, ਪ੍ਰਿੰ ਰਾਜਿੰਦਰ ਸਿੰਘ, ਪ੍ਰਭਜੋਤ ਰਾਮਪੁਰੀ, ਕਮਲਜੀਤ ਨੀਲੋਂ, ਪ੍ਰਿੰ ਗੁਰਜੰਟ ਸਿੰਘ, ਪ੍ਰਿੰ ਅਵਤਾਰ ਸਿੰਘ, ਡਿਪਟੀ ਡੀਈਓ ਮਨੋਜ ਕੁਮਾਰ, ਕੇਵਲ ਕੱਦੋਂ, ਰਛਪਾਲ ਕੰਗ ਅਤੇ ਕਮਲਜੀਤ ਘੁੰਗਰਾਲੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਰਾਜਵਿੰਦਰ ਸਮਰਾਲਾ ਨੇ ਬਾਖੂਬੀ ਨਿਭਾਇਆ।

Advertisement

Advertisement
Show comments