ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਵਰਲਿਫਟਿੰਗ ’ਚ ਗੌਰਵ ਨੂੰ ਸੋਨ ਤਗ਼ਮ

ਖੰਨਾ: ਚੰਡੀਗੜ੍ਹ ਪਾਵਰ ਲਿਫਟਿੰਗ ਐਸੋਸ਼ੀਏਸ਼ਨ ਵੱਲੋਂ ਕਰਵਾਏ ਗਏ ਚੰਡੀਗੜ੍ਹ ਸਟੇਟ ਪਾਵਰ ਲਿਫਟਿੰਗ ਚੈਪੀਅਨਸ਼ਿਪ 2025 ਵਿੱਚ ਖੰਨਾ ਦੇ ਗੌਰਵ ਮੈਨਰੋ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਹਿਰ ਦਾ ਨਾਂ ਚਮਕਾਇਆ ਹੈ। ਗੌਰਵ ਨੇ ਮੇਹਰ ਜਿਮ ਵੱਲੋਂ ਮਾਸਟਰ ਕੈਟਾਗਰੀ ਵਿਚ 83 ਕਿੱਲੋ ਭਾਰ ਵਰਗ ਵਿੱਚ...
ਸੋਨ ਤਗ਼ਮਾ ਤੇ ਸਰਟੀਫ਼ਿਕੇਟ ਦਿਖਾਉਂਦਾ ਹੋਇਆ ਗੌਰਵ ਮੈਨਰੋ। -ਫੋਟੋ: ਓਬਰਾਏ
Advertisement

ਖੰਨਾ: ਚੰਡੀਗੜ੍ਹ ਪਾਵਰ ਲਿਫਟਿੰਗ ਐਸੋਸ਼ੀਏਸ਼ਨ ਵੱਲੋਂ ਕਰਵਾਏ ਗਏ ਚੰਡੀਗੜ੍ਹ ਸਟੇਟ ਪਾਵਰ ਲਿਫਟਿੰਗ ਚੈਪੀਅਨਸ਼ਿਪ 2025 ਵਿੱਚ ਖੰਨਾ ਦੇ ਗੌਰਵ ਮੈਨਰੋ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਹਿਰ ਦਾ ਨਾਂ ਚਮਕਾਇਆ ਹੈ। ਗੌਰਵ ਨੇ ਮੇਹਰ ਜਿਮ ਵੱਲੋਂ ਮਾਸਟਰ ਕੈਟਾਗਰੀ ਵਿਚ 83 ਕਿੱਲੋ ਭਾਰ ਵਰਗ ਵਿੱਚ ਹਿੱਸਾ ਲਿਆ। ਪ੍ਰਬੰਧਕ ਕਮੇਟੀ ਨੇ ਗੌਰਵ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫ਼ਿਕੇਟ ਨਾਲ ਸਨਮਾਨਿਤ ਕੀਤਾ। ਅੱਜ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਜੱਥੇਬੰਦੀ ਦੇ ਨੁਮਾਇੰਦਿਆਂ ਨੇ ਗੌਰਵ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਕੋਲ ਬਹੁਤ ਖੇਡ ਹੁਨਰ ਹੈ। ਇਸ ਲਈ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਧਿਆਨ ਹਟਾ ਕੇ ਆਪਣਾ ਧਿਆਨ ਤੇ ਸ਼ਕਤੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਲਾਉਣੀ ਚਾਹੀਦੀ ਹੈ ਅਤੇ ਆਪਣੇ ਦੇਸ਼ ਦਾ ਨਾਂਅ ਰੋਸ਼ਨ ਕਰਨਾ ਚਾਹੀਦਾ ਹੈ। -ਨਿੱਜੀ ਪੱਤਰ ਪ੍ਰੇਰਕ

Advertisement
Advertisement