ਨਕਦੀ ਸਣੇ ਜੁਆਰੀ ਗ੍ਰਿਫ਼ਤਾਰ
ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਇੱਕ ਖਾਲੀ ਮਕਾਨ ਵਿੱਚ ਬੈਠ ਕੇ ਜੂਆ ਖੇਡਦਿਆਂ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਥਾਣੇਦਾਰ ਸੋਹਨ ਲਾਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਗਸ਼ਤ ਦੌਰਾਨ...
Advertisement
ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਇੱਕ ਖਾਲੀ ਮਕਾਨ ਵਿੱਚ ਬੈਠ ਕੇ ਜੂਆ ਖੇਡਦਿਆਂ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਥਾਣੇਦਾਰ ਸੋਹਨ ਲਾਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਗਸ਼ਤ ਦੌਰਾਨ ਤਨੇਜਾ ਵਰਦੀ ਭੰਡਾਰ ਪੁਲੀਸ ਲਾਈਨ ਪੁੱਜੀ ਤਾਂ ਪਤਾ ਲੱਗਾ ਕਿ ਕੁੱਝ ਲੋਕ ਇੱਕ ਖਾਲੀ ਮਕਾਨ ਵਿੱਚ ਤਾਸ਼ ਨਾਲ ਪੈਸੇ ਲਗਾ ਕੇ ਜੂਆ ਖੇਡ ਰਹੇ ਹਨ। ਪੁਲੀਸ ਪਾਰਟੀ ਨੇ ਤੁਰੰਤ ਛਾਪਾਮਾਰੀ ਕਰਕੇ ਰਿੰਕੀ ਬੇਦੀ ਉਰਫ਼ ਵਰਿੰਦਰ ਬੇਦੀ, ਦੀਪਕ ਕਰੀਰ, ਅਮਿਤ ਦਾਸ, ਰਾਜੀਵ ਸੱਗੜ, ਮਾਨਵ ਖੰਨਾ, ਰੋਹਿਤ ਸ਼ਰਮਾ ਅਤੇ ਅਮਿਤ ਕਾਲੜਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 2 ਲੱਖ 47 ਹਜ਼ਾਰ 570 ਰੁਪਏ ਬਰਾਮਦ ਹੋਏ।
Advertisement
Advertisement