ਗੱਜਣਮਾਜਰਾ ਵੱਲੋਂ ਉਮੀਦਵਾਰਾਂ ਦੇ ਹੱਕ ’ਚ ਘਰੋਂ-ਘਰੀਂ ਪ੍ਰਚਾਰ
ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਹੇਠ ਕੁੱਪ ਕਲਾਂ ਬਲਾਕ ਸਮਿਤੀ ਚੋਣ ਲੜ ਰਹੇ ਮੋਹਨਜੀਤ ਸਿੰਘ ਅਤੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਹਰਵਿੰਦਰ ਸਿੰਘ ਨੋਨੀ ਦੀ ਧਰਮ ਪਤਨੀ ਹਰਵਿੰਦਰ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਹਲਕਾ...
Advertisement
ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਹੇਠ ਕੁੱਪ ਕਲਾਂ ਬਲਾਕ ਸਮਿਤੀ ਚੋਣ ਲੜ ਰਹੇ ਮੋਹਨਜੀਤ ਸਿੰਘ ਅਤੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਹਰਵਿੰਦਰ ਸਿੰਘ ਨੋਨੀ ਦੀ ਧਰਮ ਪਤਨੀ ਹਰਵਿੰਦਰ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਹਲਕਾ ਵਿਧਾਇਕ ਗੱਜਣਮਾਜਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਕੁੱਪ ਕਲਾਂ ਤੋਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਦੋਵੇਂ ਹੀ ਆਗੂ ਸਮਾਜ ਸੇਵੀ ਪਰਿਵਾਰ ਵਿੱਚੋਂ ਹਨ। ਪ੍ਰੋਫੈਸਰ ਸ੍ਰੀ ਗੱਜਣਮਾਜਰਾ ਨੇ ਆਖਿਆ ਕਿ ਹਰਵਿੰਦਰ ਸਿੰਘ ਨੋਨੀ ਪਹਿਲਾਂ ਕੋ-ਆਪਰੇਟਿਵ ਸੁਸਾਇਟੀ ਕੁੱਪ ਕਲਾਂ ਦੇ ਪ੍ਰਧਾਨ ਦੌਰਾਨ ਸੁਸਾਇਟੀ ਨੂੰ ਘਾਟੇ ਵਿੱਚੋਂ ਕੱਢ ਕੇ ਮੁਨਾਫੇ ਵਿੱਚ ਕੀਤਾ ਦਾਣਾ ਮੰਡੀ ਨੂੰ ਉੱਚਾ ਚੁੱਕਣ ਲਈ ਆਪਣੇ ਖੇਤਾਂ ਵਿੱਚੋਂ ਕਰੀਬ 90 ਟਿੱਪਰ ਭਰਤ ਪਵਾਉਣ ਲਈ ਬਿਨਾਂ ਕੋਈ ਪੈਸਾ ਲੈ ਕਢਵਾਏ ਅਤੇ ਪਿੰਡ ਦੇ ਹਰ ਇੱਕ ਛੋਟੇ ਤੋਂ ਵੱਡੇ ਸਾਂਝੇ ਕੰਮਾ ਵਿੱਚ ਇਹ ਪਰਿਵਾਰ ਵਧ- ਚੜ੍ਹ ਕੇ ਆਪਣਾ ਸਹਿਯੋਗ ਦਿੰਦੇ ਹਨ। ‘ਆਪ’ ਸਰਕਾਰ ਨੂੰ ਅਜਿਹੇ ਹੀ ਸਮਾਜ ਸੇਵੀ ਨੌਜਵਾਨਾਂ ਨੂੰ ਅੱਗੇ ਲਿਆਉਣਾ ਸਮੇਂ ਦੀ ਮੁੱਖ ਲੋੜ ਸੀ। ਇਸ ਮੌਕੇ ਰਵਿੰਦਰ ਸਿੰਘ ਨੋਨੀ ਅਤੇ ਮੋਹਨਜੀਤ ਸਿੰਘ ਨੇ ਆਖਿਆ ਕਿ ਉਹ ‘ਆਪ’ ਵਰਕਰਾਂ ਦੇ ਨਾਲ ਹਮੇਸ਼ਾ ਚੱਟਾਨ ਵਾਂਗ ਖੜ੍ਹਨਗੇ ਅਤੇ ਉਨ੍ਹਾਂ ਨੂੰ ਕੋਈ ਵੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਗੁਰਤੇਜ ਸਿੰਘ ਔਲਖ, ਸਰਪੰਚ ਸੁਖਦੇਵ ਸਿੰਘ ਕਾਲਾ, ਮਾਨ ਸਿੰਘ ਡਾਂਗੀ ਅਤੇ ਰਾਜੂ ਸੀਮਿੰਟ ਸਟੋਰ ਹਾਜ਼ਰ ਸਨ।
Advertisement
Advertisement
