ਕਬਰਿਸਤਾਨਾਂ ਦੀ ਚਾਰਦੀਵਾਰੀ ਲਈ ਫੰਡ ਜਾਰੀ ਕੀਤਾ ਜਾਵੇ: ਮੋਫਰ
ਅੱਜ ਇੱਥੇ ਮਦਰੱਸਾ ਉਮਰ ਫਾਰੂਕ ਮੋਮਨਾਬਦ ਵਿੱਚ ਮੁਸਲਿਮ ਫਰੰਟ ਪੰਜਾਬ ਸਟੇਟ ਕਮੇਟੀ ਦੀ ਮੀਟਿੰਗ
ਫਕੀਰ ਮੁਹੰਮਦ ਸੂਬਾ ਚੇਅਰਮੈਨ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਸਰਗਰਮ ਵਰਕਰਾਂ ਅਤੇ ਅਹੁਦੇਦਾਰ ਸ਼ਾਮਲ ਹੋਏ ।
ਸੂਬਾ ਪ੍ਰਧਾਨ ਐੱਚ ਆਰ ਮੋਫਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮੁਸਲਿਮ ਭਲਾਈ ਬੋਰਡ ਨੂੰ ਕਬਰਿਸਤਾਨਾਂ ਦੀ ਚਾਰ ਦੀਵਾਰੀ, ਜਨਾਜ਼ਾ ਘਰ ਤੇ ਪਾਣੀ ਦੇ ਪ੍ਰਬੰਧਾਂ ਲਈ ਫੰਡ ਜਾਰੀ ਕੀਤਾ ਜਾਵੇ ਤਾਂ ਕਿ ਇੱਕ ਪਾਲਿਸੀ ਤਹਿਤ ਪੰਜਾਬ ਦੇ ਸਮੂਹ ਕਬਰਿਸਤਾਨਾਂ ਦੀ ਮੁਕੰਮਲ ਚਾਰਦੀਵਾਰੀ ਹੋ ਸਕੇ। ਇਸ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਆਈ ਲਵ ਯੂ ਮੁਹੰਮਦ ਦੇ ਨਾਂ ’ਤੇ ਕਾਨ੍ਹਪੁਰ ਵਿੱਚ ਲੜਕਿਆਂ ’ਤੇ ਪਰਚਾ ਦਰਜ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਮੁਸਲਮਾਨਾਂ ਨੂੰ ਉਨ੍ਹਾਂ ਦੀ ਧਰਮਿਕ ਆਜ਼ਾਦੀ ਤੋਂ ਵਾਂਝਾ ਕਰਨ ਤੇ ਦੂਸਰੇ ਦਰਜੇ ਦਾ ਸ਼ਹਿਰੀ ਬਣਾਉਣ ਦੀ ਕੋਝੀ ਸਾਜ਼ਿਸ਼ ਹੈ। ਨੂਰ ਮੁਹੰਮਦ, ਰਸ਼ੀਦ ਮੁਹੰਮਦ ਖਿਲਜੀ ਮੋਮਨਾਬਾਦ, ਅਬਦੁਲ ਹਮੀਦ ਆਗੂਆਂ ਕਿਹਾ ਕਿ ਹਿੰਦੂ ਮੁਸਲਿਮ ਦੇ ਨਾਮ ’ਤੇ ਵੋਟਾਂ ਦਾ ਧਰੁਵੀਕਰਨ ਕਰਨਾ ਦੇਸ਼ ਦੇ ਹਿੱਤ ਵਿੱਚ ਨਹੀਂ ਜਿਸ ਦੇ ਭਵਿੱਖ ਲਈ ਸਿੱਟੇ ਮਾੜੇ ਨਿਕਲਦੇ ਹਨ।
ਇਸ ਮੌਕੇ ਵਿਸ਼ੇਸ਼ ਹਾਜੀ ਸ਼ਮਸ਼ਾਦ , ਮੈਂਬਰ ਹਾਸ਼ਮ ਸੂਫ਼ੀ , ਰਿਆਜ਼ ਖਾਨ, ਪ੍ਰੋ. ਨੀਲੂ ਖਾਨ ਭਦੌੜ, ਹਾਂਜੀ ਅਸ਼ਰਫ ਅਤੇ ਮੁਹੰਮਦ ਨਫੀਸ ਸਾਹਿਬ ਮਦਰੱਸਾ ਨੂੰ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨ ਤੇ ਮੁਸਲਿਮ ਫਰੰਟ ਪੰਜਾਬ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।