ਮੁਫ਼ਤ ਹੋਮੀਓਪੈਥੀ ਕੈਂਪ
ਨੇੜਲੇ ਪਿੰਡ ਪਮਾਲ ਵਿੱਚ ਐੱਸ ਸੀ/ਬੀ ਸੀ ਭਲਾਈ ਮੰਚ ਵਲੋਂ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਮੀਓਪੈਥੀ ਮੈਡੀਕਲ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਭਾਈ ਘਨੱਈਆ ਜੀ ਚੈਰੀਟੇਬਲ ਹਸਪਤਾਲ ਦੇ ਮੁਖੀ ਸੰਤ ਜਸਪਾਲ ਸਿੰਘ ਅਤੇ ਸਰਪੰਚ...
Advertisement
ਨੇੜਲੇ ਪਿੰਡ ਪਮਾਲ ਵਿੱਚ ਐੱਸ ਸੀ/ਬੀ ਸੀ ਭਲਾਈ ਮੰਚ ਵਲੋਂ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਮੀਓਪੈਥੀ ਮੈਡੀਕਲ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਭਾਈ ਘਨੱਈਆ ਜੀ ਚੈਰੀਟੇਬਲ ਹਸਪਤਾਲ ਦੇ ਮੁਖੀ ਸੰਤ ਜਸਪਾਲ ਸਿੰਘ ਅਤੇ ਸਰਪੰਚ ਬਲਵਿੰਦਰ ਸਿੰਘ ਸੇਖੋਂ ਨੇ ਕੀਤਾ। ਮੰਚ ਦੇ ਪ੍ਰਧਾਨ ਜਤਿੰਦਰ ਸਿੰਘ ਪਮਾਲ ਨੇ ਮੰਚ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਮੰਚ ਵੱਲੋਂ ਡਾਕਟਰ ਤੇ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਸਬੰਧੀ ਕਿਤਾਬਚੇ ਵੀ ਵੰਡੇ। ਡਾ. ਅੰਮ੍ਰਿਤ ਕੌਰ ਅਤੇ ਡਾ. ਨਿਤਿਸ਼ ਦੀ ਟੀਮ ਨੇ 75 ਮਰੀਜ਼ਾਂ ਦਾ ਨਿਰੀਖਣ ਕਰਕੇ ਦਵਾਈ ਦਿੱਤੀ। ਇਸ ਮੌਕੇ ਖੁਸ਼ਪਾਲ ਸਿੰਘ ਪੰਚ, ਪ੍ਰਧਾਨ ਨਛੱਤਰ ਸਿੰਘ, ਜਗਜੀਤ ਸਿੰਘ, ਸਕੱਤਰ ਦਰਸ਼ਨ ਸਿੰਘ, ਬਲਵੰਤ ਸਿੰਘ ਬਿੱਲੂ, ਕੈਪਟਨ ਸੋਹਣ ਸਿੰਘ, ਨਵਦੀਪ ਸਿੰਘ, ਨਿਰਮਲ ਸਿੰਘ, ਰਾਵਲ ਸਿੰਘ, ਝਲਮਣ ਸਿੰਘ, ਬਲਵਿੰਦਰ ਸਿੰਘ, ਡਾ. ਬਲਵਿੰਦਰ ਸਿੰਘ, ਧਰਮਪਾਲ ਸਿੰਘ ਆਦਿ ਹਾਜ਼ਰ ਸਨ।
Advertisement
Advertisement
