ਗੁਰਮਤਿ ਭਵਨ ਮੁੱਲਾਂਪੁਰ ਵਿਚ ਅੱਖਾਂ ਦਾ ਮੁਫ਼ਤ ਕੈਂਪ
ਪਰਵਾਸੀ ਪੰਜਾਬੀ ਸਵਨਿੰਦਰਦੀਪ ਸੰਧੂ ਅਤੇ ਗਗਨਦੀਪ ਸੰਧੂ ਵੱਲੋਂ ਦਾਤਾ ਫਾਊਂਡੇਸ਼ਨ ਕੈਨੇਡਾ ਅਤੇ ਗੁਰੂ ਨਾਨਕ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਗੁਰਮਤਿ ਭਵਨ ਮੁੱਲਾਂਪੁਰ ਵਿੱਚ 101ਵਾਂ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਪੁੱਜੇ। ਮੈਡੀਕਲ ਕੈਂਪ ਵਿੱਚ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਦੇ ਡਾਕਟਰਾਂ ਦੀ ਟੀਮ ਵਲੋਂ ਲੋੜਵੰਦ ਮਰੀਜ਼ਾਂ ਦੇ ਚਿੱਟੇ ਮੋਤੀਆਂ ਦੇ ਅਪਰੇਸ਼ਨ ਕੀਤੇ ਗਏ। ਵਿਧਾਇਕ ਇਆਲੀ ਨੇ ਅੱਖਾਂ ਦਾ ਅਪਰੇਸ਼ਨ ਕਰਵਾਉਣ ਆਏ ਬਜ਼ੁਰਗਾਂ ਤੇ ਹੋਰ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਕਿਹਾ ਕਿ ਅੱਜ-ਕੱਲ੍ਹ ਮਹਿੰਗਾਈ ਦੇ ਦੌਰ ਵਿੱਚ ਗ਼ਰੀਬ ਅਤੇ ਆਮ ਪਰਿਵਾਰ ਦੇ ਲੋਕਾਂ ਨੂੰ ਇਲਾਜ ਕਰਵਾਉਣਾ ਕਾਫੀ ਮੁਸ਼ਕਲ ਹੋ ਗਿਆ ਹੈ ਅਤੇ ਵਿਦੇਸ਼ਾਂ ਵਿੱਚ ਵੱਸਦੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਅਜਿਹੇ ਮੈਡੀਕਲ ਕੈਂਪ ਲੱਗਦੇ ਹਨ ਜੋ ਹੋਰਨਾਂ ਲਈ ਵੀ ਪ੍ਰੇਰਨਾਸਰੋਤ ਹਨ। ਵਿਧਾਇਕ ਇਆਲੀ ਵਲੋਂ ਮਰੀਜ਼ਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਸਮੇਂ ਗੁਰੂ ਨਾਨਕ ਚੈਰੀਟੇਬਲ ਟਰੱਸਟ ਦੇ ਸਮੂਹ ਸਟਾਫ਼ ਤੋਂ ਇਲਾਵਾ ਡਾ. ਅਮਰਪ੍ਰੀਤ ਸਿੰਘ ਦਿਓਲ, ਡਾ. ਰੂਬੀ ਦਿਓਲ, ਮਾਰਕੀਟ ਕਮੇਟੀ ਮੁੱਲਾਂਪੁਰ ਦੇ ਸਾਬਕਾ ਚੇਅਰਮੈਨ ਡਾ. ਅਮਰਜੀਤ ਸਿੰਘ ਮੁੱਲਾਂਪੁਰ ਸਮੇਤ ਹੋਰ ਕਈ ਆਗੂ ਹਾਜ਼ਰ ਸਨ।
