ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ

ਪੰਜ ਔਰਤਾਂ ਸਣੇ ਦਸ ਜਣਿਆਂ ਖ਼ਿਲਾਫ਼ ਕੇਸ ਦਰਜ
Advertisement
ਨਿੱਜੀ ਪੱਤਰ ਪ੍ਰੇਰਕਲੁਧਿਆਣਾ, 15 ਜਨਵਰੀ

ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਅੱਜ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਪੰਜ ਔਰਤਾਂ ਸਮੇਤ ਦਸ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੂੰ ਐਡਵੋਕੇਟ ਵਰਿੰਦਰ ਸਿੰਘ ਗਿੱਲ ਵਾਸੀ ਪਿੰਡ ਪੱਖੋਵਾਲ ਨੇ ਦੱਸਿਆ ਕਿ ਬਾਵਾ ਕਲੋਨੀ ਵੱਡੀ ਹੈਬੋਵਾਲ ਰਹਿੰਦੇ ਇੱਕ ਵਿਅਕਤੀ ਨੇ ਉਸ ਨੂੰ ਸਪੇਨ ਭੇਜਣ ਦਾ ਝਾਂਸਾ ਦੇ ਕੇ 5 ਲੱਖ 50 ਹਜ਼ਾਰ ਰੁਪਏ ਲੈ ਲਏ, ਪਰ ਨਾ ਉਸ ਨੂੰ ਸਪੇਨ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਨਹਿਰੂ ਨਗਰ ਮਾਡਲ ਟਾਊਨ ਵਾਸੀ ਜੋਸਫ਼ ਚਾਂਦ ਨੇ ਦੱਸਿਆ ਕਿ ਤਿੰਨ ਔਰਤਾਂ ਸਮੇਤ ਪੰਜ ਜਣਿਆਂ ਨੇ ਉਸ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ 19 ਲੱਖ 60 ਹਜ਼ਾਰ ਰੁਪਏ ਠੱਗ ਲਏ ਹਨ।

Advertisement

ਮਾਡਲ ਟਾਊਨ ਥਾਣੇ ਦੀ ਪੁਲੀਸ ਨੂੰ ਵਿਸ਼ਾਲਦੀਪ ਸਿੰਘ ਵਾਸੀ ਪਿੰਡ ਪੰਡੋਰੀ ਵੜੈਚ (ਅੰਮ੍ਰਿਤਸਰ) ਨੇ ਦੱਸਿਆ ਕਿ ਇਸ਼ਮੀਤ ਚੌਕ ਸਥਿਤ ਇੱਕ ਇਮੀਗ੍ਰੇਸ਼ਨ ਕੰਪਨੀ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10 ਦੀ ਲੱਖ ਰੁਪਏ ਹਾਸਲ ਕਰਕੇ ਅਤੇ ਜਾਅਲੀ ਆਫ਼ਰ ਲੈਟਰ ਦਿਖਾ ਕੇ ਉਸ ਨਾਲ ਧੋਖਾਧੜੀ ਕੀਤੀ ਹੈ।

ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਰੁਪਿੰਦਰ ਸਿੰਘ ਵਾਸੀ ਸੇਖਾ ਰੋਡ ਬਰਨਾਲਾ ਨੇ ਦੱਸਿਆ ਕਿ ਸ਼ਿਵਪੁਰੀ ਵਾਸੀ ਇੱਕ ਔਰਤ ਨੇ ਇੱਕ ਹੋਰ ਵਿਅਕਤੀ ਨਾਲ ਰਲ ਕੇ ਉਸ ਨੂੰ ਤੇ ਉਸ ਦੀ ਪਤਨੀ ਅਕਾਸ਼ਦੀਪ ਕੌਰ ਨੂੰ ਨਿਊਜ਼ੀਲੈਂਡ ਵਰਕ ਵੀਜ਼ਾ ’ਤੇ ਭੇਜਣ ਦਾ ਝਾਂਸਾ ਦੇ ਕੇ 1 ਲੱਖ 65 ਹਜ਼ਾਰ ਰੁਪਏ ਆਨ ਲਾਈਨ ਅਤੇ 30 ਹਜ਼ਾਰ ਰੁਪਏ ਨਕਦ ਹਾਸਲ ਕੀਤੇ ਪਰ ਨਾ ਉਸ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ। ਇੱਕ ਹੋਰ ਮਾਮਲੇ ਵਿੱਚ ਸ਼ਰਨਜੀਤ ਕੌਰ ਵਾਸੀ ਭਗਵਾਨ ਦਾਸ ਕਲੋਨੀ ਸਲੇਮ ਨੇ ਦੱਸਿਆ ਕਿ ਇਸ਼ਮੀਤ ਚੌਕ ਸਥਿਤ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕਾਂ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੇ ਉਸ ਨੂੰ ਤੇ ਉਸ ਦੇ ਪਤੀ ਨੂੰ ਯੂਕੇ ਭੇਜਣ ਦਾ ਝਾਂਸਾ ਦੇ ਕੇ 11 ਲੱਖ 75 ਹਜ਼ਾਰ ਰੁਪਏ ਠੱਗ ਲਏ ਹਨ।

ਪਿੰਡ ਖੁੱਥੀ ਜ਼ਿਲ੍ਹਾ ਗੁਰਦਾਸਪੁਰ ਵਾਸੀ ਨਵਦੀਪ ਸਿੰਘ ਨੇ ਦੱਸਿਆ ਕਿ ਉਪਰੋਕਤ ਕੰਪਨੀ ਨੇ ਉਸ ਨੂੰ ਅਤੇ ਉਸਦੀ ਪਤਨੀ ਨੂੰ ਸਟਡੀ ਵੀਜ਼ਾ ’ਤੇ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ 93 ਹਜ਼ਾਰ 500 ਰੁਪਏ ਚੈੱਕ ਰਾਹੀਂ ਤੇ 2 ਲੱਖ ਰੁਪਏ ਨਕਦ, 20 ਹਜ਼ਾਰ ਅਤੇ 2 ਹਜ਼ਾਰ ਰੁਪਏ ਆਨਲਾਈਨ ਟਰਾਂਸਫਰ ਕਰਵਾ ਕੇ ਵਿਦੇਸ਼ ਨਹੀਂ ਭੇਜਿਆ। ਪਿੰਡ ਪ੍ਰਤਾਪ ਸਿੰਘ ਵਾਲਾ ਵਾਸੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਕਤ ਕੰਪਨੀ ਨੇ ਉਸ ਨੂੰ, ਉਸ ਦੀ ਪਤਨੀ ਤੇ ਬੱਚੇ ਨੂੰ ਕੈਨੇਡਾ ਵਰਕ ਪਰਿਮਟ ਫੈਮਿਲੀ ਵੀਜ਼ਾ ’ਤੇ ਭੇਜਣ ਦਾ ਝਾਂਸਾ ਦੇ ਕੇ 89 ਹਜ਼ਾਰ ਰੁਪਏ ਠੱਗ ਲਏ ਹਨ।

 

Advertisement