ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਟੋ ਪਲਟਣ ਕਾਰਨ ਚਾਰ ਵਿਦਿਆਰਥਣਾਂ ਜ਼ਖ਼ਮੀ

ਵੱਧ ਸਵਾਰੀਆਂ ਬਿਠਾਉਣ ਕਾਰਨ ਵਿਗਡ਼ਿਆ ਸੰਤੁਲਨ
Advertisement

ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਪੜ੍ਹਾਈ ਲਈ ਆਈਆਂ ਨਰਸਿੰਗ ਦੀਆਂ ਵਿਦਿਆਰਥਣਾਂ ਨਾਲ ਭਰਿਆ ਆਟੋ ਅੱਜ ਸਿਵਲ ਹਸਪਤਾਲ ਦੇ ਬਾਹਰ ਪਲਟ ਗਿਆ। ਜ਼ਿਆਦਾ ਸਵਾਰੀਆਂ ਹੋਣ ਕਾਰਨ ਆਟੋ ਦਾ ਸੰਤੁਲਨ ਵਿਗੜ ਗਿਆ ਤੇ ਉਹ ਪਲਟ ਗਿਆ। ਮੌਕੇ ’ਤੇ ਮੌਜੂਦ ਲੋਕਾਂ ਦੀ ਮਦਦ ਦੇ ਨਾਲ ਆਟੋ ਨੂੰ ਸਿੱਧਾ ਕੀਤਾ ਗਿਆ ਤੇ ਵਿਦਿਆਰਥਣਾਂ ਨੂੰ ਬਾਹਰ ਕੱਢਿਆ ਗਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਮੌਕੇ ’ਤੇ ਪੁੱਜੀ ਜਿਨ੍ਹਾਂ ਜ਼ਖ਼ਮੀ ਵਿਦਿਆਰਥਣਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।

ਜਾਣਕਾਰੀ ਮੁਤਾਬਕ ਕਸ਼ਮੀਰ ਦੀਆਂ ਰਹਿਣ ਵਾਲੀਆਂ ਇਹ ਵਿਦਿਆਰਥਣਾਂ ਇੱਕ ਪ੍ਰਾਈਵੇਟ ਕਾਲਜ ਵਿੱਚ ਨਰਸਿੰਗ ਦੀ ਪੜ੍ਹਾਈ ਕਰ ਰਹੀਆਂ ਹਨ। ਇਨ੍ਹਾਂ ਨਰਸਿੰਗ ਵਿਦਿਆਰਥਣਾਂ ਦੀ ਸਿਵਲ ਹਸਪਤਾਲ ਵਿੱਚ ਇੰਟਰਨਸ਼ਿਪ ਹੈ। ਕਈ ਵਿਦਿਆਰਥਣਾਂ ਰੋਜ਼ਾਨਾ ਹਸਪਤਾਲ ਆਉਂਦੀਆਂ ਹਨ ਅਤੇ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਕਾਲਜ ਵਾਪਸ ਚਲੀਆਂ ਜਾਂਦੀਆਂ ਹਨ। ਮੰਗਲਵਾਰ ਸਵੇਰੇ ਆਪਣੀਆਂ ਡਿਊਟੀਆਂ ਅਤੇ ਸਿਖਲਾਈ ਪੂਰੀ ਕਰਨ ਤੋਂ ਬਾਅਦ ਕੁਝ ਵਿਦਿਆਰਥਣਾਂ ਹਸਪਤਾਲ ਤੋਂ ਕਾਲਜ ਲਈ ਇੱਕ ਆਟੋ ਵਿੱਚ ਸਵਾਰ ਹੋਈਆਂ। ਜਿਵੇਂ ਹੀ ਆਟੋ ਸਿਵਲ ਹਸਪਤਾਲ ਦੇ ਬਾਹਰ ਪਹੁੰਚਿਆ, ਓਵਰਲੋਡਿੰਗ ਕਾਰਨ ਉਸਦਾ ਸੰਤੁਲਨ ਵਿਗੜ ਗਿਆ ਤੇ ਉਹ ਪਲਟ ਗਿਆ। ਆਟੋ ਪਲਟਦਿਆਂ ਹੀ ਵਿਦਿਆਰਥਣਾਂ ਦੀਆਂ ਚੀਕਾਂ ਸੁਣ ਕੇ ਨੇੜੇ-ਤੇੜੇ ਦੇ ਲੋਕ ਇਕੱਠੇ ਹੋ ਗਏ ਤੇ ਵਿਦਿਆਰਥਣਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ। ਵਿਦਿਆਰਥਣਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Advertisement

ਐੱਸ ਐੱਮ ਓ ਅਖਿਲ ਸਰੀਨ ਨੇ ਦੱਸਿਆ ਕਿ ਚਾਰ ਵਿਦਿਆਰਥਣਾਂ ਜ਼ਖ਼ਮੀ ਹੋਈਆਂ ਹਨ। ਐਕਸ-ਰੇ ਅਤੇ ਸਿਟੀ ਸਕੈਨ ਕੀਤੇ ਗਏ ਹਨ। ਇਹ ਵਿਦਿਆਰਥਣਾਂ ਗੁਰੂ ਨਾਨਕ ਕਾਲਜ ਵਿੱਚ ਨਰਸਿੰਗ ਦੀ ਪੜ੍ਹਾਈ ਕਰਦੀਆਂ ਹਨ ਤੇ ਆਪਣੀ ਇੰਟਰਨਸ਼ਿਪ ਲਈ ਉੱਥੇ ਡਿਊਟੀ ’ਤੇ ਸਨ।

Advertisement
Show comments