ਸੜਕ ਹਾਦਸਿਆਂ ’ਚ ਚਾਰ ਜ਼ਖ਼ਮੀ
ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਵਿੱਚ ਸ਼ੇਰਪੁਰ ਚੌਕ ਫਲਾਈਓਵਰ ਪੁਲ ਤੋਂ ਰਾਕੇਸ਼ ਵਾਸੀ ਮਹਾ ਲਕਛਮੀ ਪੈਲੇਸ ਸੁੰਦਰ ਨਗਰ ਛੋਟੇ ਹਾਥੀ ’ਤੇ ਆਪਣੇ ਹੈਲਪਰ ਸ਼ਿਵ ਕੁਮਾਰ, ਅਸ਼ੀਸ਼ ਕੁਮਾਰ ਤੇ ਪ੍ਰਕਾਸ਼ ਕੁਮਾਰ ਨਾਲ ਸਾਹਨੇਵਾਲ ਤੋਂ ਜੋਧੇਵਾਲ ਬਸਤੀ ਵੱਲ ਆ ਰਿਹਾ ਸੀ...
Advertisement
ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਵਿੱਚ ਸ਼ੇਰਪੁਰ ਚੌਕ ਫਲਾਈਓਵਰ ਪੁਲ ਤੋਂ ਰਾਕੇਸ਼ ਵਾਸੀ ਮਹਾ ਲਕਛਮੀ ਪੈਲੇਸ ਸੁੰਦਰ ਨਗਰ ਛੋਟੇ ਹਾਥੀ ’ਤੇ ਆਪਣੇ ਹੈਲਪਰ ਸ਼ਿਵ ਕੁਮਾਰ, ਅਸ਼ੀਸ਼ ਕੁਮਾਰ ਤੇ ਪ੍ਰਕਾਸ਼ ਕੁਮਾਰ ਨਾਲ ਸਾਹਨੇਵਾਲ ਤੋਂ ਜੋਧੇਵਾਲ ਬਸਤੀ ਵੱਲ ਆ ਰਿਹਾ ਸੀ ਤਾਂ ਪੁਲ ਚੜਨ ਲੱਗਿਆਂ ਟਰੱਕ ਚਾਲਕ ਗੋਬਿੰਦ ਵਾਸੀ ਆਦਰਸ਼ ਮੰਡੀ ਸ਼ਾਮਲੀ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਨਾਲ ਛੋਟੇ ਹਾਥੀ ਦਾ ਸੰਤੁਲਨ ਵਿਗੜ ਗਿਆ ਤੇ ਅੱਗੇ ਜਾ ਰਹੇ ਟਰੱਕ ਦੇ ਪਿੱਛੇ ਜ਼ੋਰ ਨਾਲ ਵੱਜਾ ਜਿਸ ਨਾਲ ਉਨ੍ਹਾਂ ਚਾਰਾਂ ਨੂੰ ਸੱਟਾਂ ਲੱਗੀਆਂ ਤੇ ਛੋਟੇ ਹਾਥੀ ਦਾ ਅਗਲਾ ਤੇ ਪਿੱਛਲਾ ਹਿੱਸਾ ਨੁਕਸਾਨਿਆਂ ਗਿਆ ਹੈ। ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement