ਕਿਲੋ ਗਾਂਜੇ ਤੇ ਹੈਰੋਇਨ ਸਣੇ ਚਾਰ ਗ੍ਰਿਫ਼ਤਾਰ
ਪੁਲੀਸ ਨੇ ਗਾਂਜੇ ਅਤੇ ਹੈਰੋਇਨ ਸਮੇਤ ਇੱਕ ਔਰਤ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਫੋਕਲ ਪੁਆਇੰਟ ਦੇ ਥਾਣੇਦਾਰ ਜੋਗਿੰਦਰ ਪਾਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਗਸ਼ਤ ਦੌਰਾਨ ਨੇੜੇ ਕੇਰੀ ਵਾਲਾ ਢੇਰ ਮੁਹੱਲਾ ਉੱਤਮ ਨਗਰ ਕਲੋਨੀ ਫੇਸ-8 ਫੋਕਲ ਪੁਆਇੰਟ...
Advertisement
ਪੁਲੀਸ ਨੇ ਗਾਂਜੇ ਅਤੇ ਹੈਰੋਇਨ ਸਮੇਤ ਇੱਕ ਔਰਤ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਫੋਕਲ ਪੁਆਇੰਟ ਦੇ ਥਾਣੇਦਾਰ ਜੋਗਿੰਦਰ ਪਾਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਗਸ਼ਤ ਦੌਰਾਨ ਨੇੜੇ ਕੇਰੀ ਵਾਲਾ ਢੇਰ ਮੁਹੱਲਾ ਉੱਤਮ ਨਗਰ ਕਲੋਨੀ ਫੇਸ-8 ਫੋਕਲ ਪੁਆਇੰਟ ਵਿੱਚ ਮੌਜੂਦ ਸੀ ਤਾਂ ਪਤਾ ਲੱਗਾ ਕਿ ਆਸ਼ਾ ਆਪਣੇ ਭਤੀਜੇ ਅਕਾਸ਼ ਵਾਸੀਆਨ ਝੁੱਗੀਆਂ ਮੁਹੱਲਾ ਉੱਤਮ ਨਗਰ ਕਲੋਨੀ ਨਾਲ ਮਿਲ ਕੇ ਗਾਂਜਾ ਵੇਚਣ ਦਾ ਨਾਜਾਇਜ਼ ਧੰਦਾ ਕਰਦੀ ਹੈ। ਪੁਲੀਸ ਪਾਰਟੀ ਨੇ ਛਾਪੇਮਾਰੀ ਕਰਕੇ ਦੋਹਾਂ ਨੂੰ ਕਾਬੂ ਕਰਕੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇਕ ਕਿਲੋ ਗਾਂਜਾ ਬਰਾਮਦ ਕੀਤਾ। ਥਾਣਾ ਸਦਰ ਦੀ ਪੁਲੀਸ ਨੇ ਗਸ਼ਤ ਦੌਰਾਨ ਮੁਹੱਲਾ ਨਿਊ ਸ਼ਿਮਲਾਪੁਰੀ ਤੋਂ ਸ਼ੁਭਮ ਵਾਸੀ ਮੁਹੱਲਾ ਜੁਝਾਰ ਨਗਰ ਨੂੰ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
Advertisement
Advertisement
