ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਾਜਾਇਜ਼ ਸ਼ਰਾਬ ਤੇ ਹੈਰੋਇਨ ਸਣੇ ਚਾਰ ਕਾਬੂ

ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੀ ਪੁਲੀਸ ਨੇ ਤਿੰਨ ਵੱਖ-ਵੱਖ ਥਾਵਾਂ ਤੋਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 25 ਪੇਟੀਆਂ ਨਾਜਾਇਜ਼ ਸ਼ਰਾਬ, 40 ਗ੍ਰਾਮ ਹੈਰੋਇਨ ਸਣੇ ਦੋ ਕਾਰਾਂ ਕਬਜ਼ੇ ਵਿੱਚ ਲਈਆਂ ਹਨ। ਥਾਣਾ ਹਠੂਰ ਦੇ ਇੰਸਪੈਕਟਰ ਕੁਲਜਿੰਦਰ ਸਿੰਘ ਨੇ ਦੱਸਿਆ ਸਹਾਇਕ ਸਬ-ਇੰਸਪੈਕਟਰ ਗੀਤਇੰਦਰਪਾਲ...
Advertisement

ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੀ ਪੁਲੀਸ ਨੇ ਤਿੰਨ ਵੱਖ-ਵੱਖ ਥਾਵਾਂ ਤੋਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 25 ਪੇਟੀਆਂ ਨਾਜਾਇਜ਼ ਸ਼ਰਾਬ, 40 ਗ੍ਰਾਮ ਹੈਰੋਇਨ ਸਣੇ ਦੋ ਕਾਰਾਂ ਕਬਜ਼ੇ ਵਿੱਚ ਲਈਆਂ ਹਨ। ਥਾਣਾ ਹਠੂਰ ਦੇ ਇੰਸਪੈਕਟਰ ਕੁਲਜਿੰਦਰ ਸਿੰਘ ਨੇ ਦੱਸਿਆ ਸਹਾਇਕ ਸਬ-ਇੰਸਪੈਕਟਰ ਗੀਤਇੰਦਰਪਾਲ ਸਿੰਘ ਨੇ ਗੁਪਤ ਸੂਚਨਾਂ ਦੇ ਆਧਾਰ ’ਤੇ ਪਿੰਡ ਚਕਰ ਵਿੱਚ ਵਰਨਾ ਕਾਰ ’ਚੋਂ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਨਾਲ ਭਰੀ ਵਰਨਾ ਕਾਰ ਕਬਜ਼ੇ ਵਿੱਚ ਲਈ। ਇਸ ਕਾਰ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਕਾਰ ਵਿੱਚੋਂ 25 ਪੇਟੀਆਂ ਦੇਸੀ ਸਰਾਬ ਦੀਆਂ ਬਰਾਮਦ ਹੋਈਆਂ ਹਨ। ਪੁਲੀਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਅਤੇ ਮਾਲਕ ਦੀ ਭਾਲ ਆਰੰਭ ਦਿੱਤੀ ਹੈ। ਇਸ ਤਰ੍ਹਾਂ ਸਦਰ ਦੀ ਪੁਲੀਸ ਨੇ ਸਹਾਇਕ ਸਬ-ਇੰਸਪੈਕਟਰ ਮਨਜੀਤ ਸਿੰਘ ਦੀ ਅਗਵਾਈ ਹੇਠ ਨਹਿਰੀ ਪੱਟੜੀ ਤੋਂ ਸਵਿੱਫਟ ਕਾਰ ਨੂੰ ਸ਼ੱਕ ਦੇ ਅਧਾਰ ’ਤੇ ਕਬਜ਼ੇ ’ਚ ਲੈ ਕੇ ਚਾਰ ਮੁਲਜ਼ਮ ਬਲਜੀਤ ਸਿੰਘ, ਕਰਨਵੀਰ ਸਿੰਘ ਵਾਸੀ ਹਾਂਸ ਕਲਾਂ ਅਤੇ ਪਰਵਿੰਦਰ ਸਿੰਘ, ਕੁਲਵਿੰਦਰ ਸਿੰਘ ਵਾਸੀ ਸਾਰੋਂ (ਸੰਗਰੂਰ) ਨੂੰ ਗ੍ਰਿਫਤਾਰ ਕੀਤਾ।  ਗੱਡੀ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ 40 ਗ੍ਰਾਮ ਹੈਰੋਇਨ, ਇਲੈਕਟ੍ਰਾਨਿਕ ਕੰਡਾ ਮਿਲਿਆ। ਇਸੇ ਤਰ੍ਹਾਂ ਥਾਣਾ ਸਦਰ ਦੀ ਪੁਲੀਸ ਨੇ ਸਹਾਇਕ ਸਬ-ਇੰਸਪੈਕਟਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਕਾਂਉਕੇ ਕਲਾਂ ਦੇ ਵਸਨੀਕ ਅਰਮਾਨਦੀਪ ਸਿੰਘ ਨੂੰ ਪਿੰਡ ਕਾਂਉਕੇ ਖੋਸਾ, ਡਾਂਗੀਆਂ, ਚੂਹੜਚੱਕ, ਗੁਰੂਸਰ ਕਾਂਉਕੇ ਆਦਿ ਵਿੱਚ ਭੁੱਕੀ ਚੂਰਾ ਵੇਚਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ।

Advertisement
Advertisement
Show comments