ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਸ਼ੀਲੇ ਪਦਾਰਥਾਂ ਸਣੇ ਚਾਰ ਗ੍ਰਿਫ਼ਤਾਰ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 28 ਜੂਨ ਥਾਣਾ ਸਰਾਭਾ ਨਗਰ ਦੀ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਸ਼ੱਕ ਦੇ ਆਧਾਰ ’ਤੇ ਜਵਾਹਰ ਪ੍ਰਸ਼ਾਦ ਵਾਸੀ ਪਿੰਡ ਸੂਗਰੀ-ਡੀਹ ਚੱਕ ਸ਼ੰਭੂਆਂ ਜ਼ਿਲ੍ਹਾ ਸੀਤਾਮੜ੍ਹੀ ਨੂੰ ਨਹਿਰ ਪੁਲ ਪਿੰਡ ਝੱਮਟ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ...
Advertisement

ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 28 ਜੂਨ

Advertisement

ਥਾਣਾ ਸਰਾਭਾ ਨਗਰ ਦੀ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਸ਼ੱਕ ਦੇ ਆਧਾਰ ’ਤੇ ਜਵਾਹਰ ਪ੍ਰਸ਼ਾਦ ਵਾਸੀ ਪਿੰਡ ਸੂਗਰੀ-ਡੀਹ ਚੱਕ ਸ਼ੰਭੂਆਂ ਜ਼ਿਲ੍ਹਾ ਸੀਤਾਮੜ੍ਹੀ ਨੂੰ ਨਹਿਰ ਪੁਲ ਪਿੰਡ ਝੱਮਟ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੀ ਪਿੱਠ ’ਤੇ ਟੰਗੇ ਬੈਗ ਵਿੱਚੋਂ 2 ਕਿੱਲੋ 600 ਗ੍ਰਾਮ ਅਫ਼ੀਮ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਮਮਤਾ ਵਾਸੀ ਭਾਈ ਰਣਧੀਰ ਸਿੰਘ ਨਗਰ ਨੂੰ ਸੀਨੀਅਰ ਸਿਟੀਜਨ ਭਵਨ ਭਾਈ ਰਣਧੀਰ ਸਿੰਘ ਨਗਰ ਤੋਂ ਕਾਬੂ ਕਰ ਕੇ ਉਸ ਕੋਲੋਂ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਜਮਾਲਪੁਰ ਦੀ ਪੁਲੀਸ ਨੇ ਗਲੀ ਨੰਬਰ 12 ਰਾਮ ਨਗਰ ਤੋਂ ਵਿਸ਼ਾਲ ਸਿੰਘ ਵਾਸੀ ਜੀਵਨ ਨਗਰ ਨੇੜੇ ਵੀਰ ਪੈਲੇਸ ਨੂੰ ਆਸ਼ੀਆਨਾ ਪਾਰਕ ਮੁੰਡੀਆਂ ਕਲਾਂ ਸਥਿਤ ਸਿੰਘ ਮੈਡੀਕੋਜ ਨਾਮ ਦੀ ਦੁਕਾਨ ’ਤੇ ਨਸ਼ੇ ਦੇ ਕੈਪਸੂਲ ਵੇਚਦਿਆਂ ਕਾਬੂ ਕੀਤਾ ਹੈ। ਮੁਲਜ਼ਮ ਕੋਲੋਂ 150 ਕੈਪਸੂਲ ਬਰਾਮਦ ਹੋਏ ਹਨ।

Advertisement