ਨਸ਼ਾ ਕਰਨ ਦੇ ਦੋਸ਼ ਹੇਠ ਚਾਰ ਕਾਬੂ
ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਨਸ਼ਾ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਪ੍ਰੀਤ ਨਗਰ ਦੇ ਮੋੜ ’ਤੇ ਥਾਣੇਦਾਰ ਕਪਿਲ ਕੁਮਾਰ ਦੀ ਅਗਵਾਈ ਹੇਠ ਕ੍ਰਿਸ਼ਟਨ ਸੰਗੂ ਵਾਸੀ ਮੁਹੱਲਾ ਸੁਖਦੇਵ ਸਿੰਘ ਨਗਰ ਨੂੰ...
Advertisement
ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਨਸ਼ਾ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਪ੍ਰੀਤ ਨਗਰ ਦੇ ਮੋੜ ’ਤੇ ਥਾਣੇਦਾਰ ਕਪਿਲ ਕੁਮਾਰ ਦੀ ਅਗਵਾਈ ਹੇਠ ਕ੍ਰਿਸ਼ਟਨ ਸੰਗੂ ਵਾਸੀ ਮੁਹੱਲਾ ਸੁਖਦੇਵ ਸਿੰਘ ਨਗਰ ਨੂੰ ਪ੍ਰੀਤ ਨਗਰ ਦੇ ਖਾਲੀ ਪਲਾਟ ਦੇ ਕੋਨੇ ਵਿੱਚ ਬੈਠ ਕੇ ਨਸ਼ਾ ਕਰਦਿਆਂ ਕਾਬੂ ਕਰ ਕੇ ਉਸ ਕੋਲੋਂ ਸਿਲਵਰ ਪੰਨੀ, ਲਾਈਟਰ ਤੇ 10 ਰੁਪਏ ਦਾ ਨੋਟ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਗਸ਼ਤ ਦੌਰਾਨ ਡਾਬਾ ਰੋਡ ਸਥਿਤ ਮੱਛੀ ਮਾਰਕੀਟ ਤੋਂ ਸ਼ੇਰਪਾਲ ਸਿੰਘ ਵਾਸੀ ਪਿੰਡ ਡਾਬਾ ਨੂੰ ਅਤੇ ਥਾਣਾ ਡਵੀਜ਼ਨ ਨੰਬਰ 6 ਦੇ ਥਾਣੇਦਾਰ ਪਿਆਰਾ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਵੀਰਾਮ ਕੁਮਾਰ ਵਾਸੀ ਮੁਹੱਲਾ ਕਬੀਰ ਬਸਤੀ ਧੂਰੀ ਲਾਈਨ ਨੂੰ ਜਗਰਾਓ ਪੁਲ ਦੀ ਦੀਵਾਰ ਦੇ ਨਾਲ ਬਣੇ ਬੰਦ ਖੋਖੇ ਓਹਲੇ ਬੈਠ ਕੇ ਨਸ਼ਾ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ।
Advertisement
Advertisement