ਲੱਧੜਾਂ ਵਿੱਚ ਵਾਲਮੀਕਿ ਮੰਦਰ ਦਾ ਨੀਂਹ ਪੱਥਰ
ਪਿੰਡ ਲੱਧੜਾਂ ਵਿੱਚ ਵਾਲਮੀਕਿ ਭਾਈਚਾਰੇ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵਾਲਮੀਕਿ ਮੰਦਿਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਦਾ ਨੀਂਹ ਪੱਥਰ ਪਰਮਜੀਤ ਸਿੰਘ ਢਿੱਲੋਂ ਨੇ ਰੱਖਿਆ। ਇਸ ਮੌਕੇ ਅੰਮ੍ਰਿਤਪਾਲ ਸਿੰਘ ਗੁਰੋਂ, ਭਾਵਾਧਸ ਵੱਲੋਂ...
Advertisement
ਪਿੰਡ ਲੱਧੜਾਂ ਵਿੱਚ ਵਾਲਮੀਕਿ ਭਾਈਚਾਰੇ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵਾਲਮੀਕਿ ਮੰਦਿਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਦਾ ਨੀਂਹ ਪੱਥਰ ਪਰਮਜੀਤ ਸਿੰਘ ਢਿੱਲੋਂ ਨੇ ਰੱਖਿਆ। ਇਸ ਮੌਕੇ ਅੰਮ੍ਰਿਤਪਾਲ ਸਿੰਘ ਗੁਰੋਂ, ਭਾਵਾਧਸ ਵੱਲੋਂ ਡਾ. ਰਾਜਪਾਲ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਪਰਮਜੀਤ ਸਿੰਘ ਢਿੱਲੋਂ ਨੇ ਵਾਲਮੀਿਕ ਭਾਈਚਾਰੇ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਇਸ ਮੰਦਿਰ ਦੀ ਸਥਾਪਨਾ ਦੀ ਵਧਾਈ ਦਿੰਦਿਆਂ ਖ਼ੁਸ਼ੀ ਜ਼ਾਹਰ ਕੀਤੀ ਜਿਨ੍ਹਾਂ ਆਪਣੀ ਭਾਈਚਾਰਕ ਸਾਂਝ ਨੂੰ ਪੀਡੀ ਕਰਦਿਆਂ ਇਸ ਮੰਦਰ ਦੀ ਉਸਾਰੀ ਸਾਂਝੇ ਰੂਪ ਵਿੱਚ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਹਰਪਾਲ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਬਲਵੰਤ ਸਿੰਘ, ਜਗਰੂਪ ਸਿੰਘ, ਹਰਪਾਲ ਸਿੰਘ, ਗਗਨ ਵੈਦ, ਜਗਦੀਪ ਸਿੰਘ ਗੁਰੋਂ, ਜੋਨੀ, ਜਤਿੰਦਰ ਸਿੰਘ, ਸੁਰਜਨ ਸਿੰਘ, ਸੁਰਤਾ ਸਿੰਘ, ਗੋਲਡੀ ਲੱਧੜਾਂ, ਦਵਿੰਦਰ ਸਿੰਘ, ਬਲਜੀਤ ਕੌਰ, ਜਸਵੀਰ ਕੌਰ, ਗੁੱਡੀ ਕੌਰ, ਸੁਖਵੀਰ ਕੌਰ ਤੇ ਗੁਰਪ੍ਰੀਤ ਕੌਰ ਆਦਿ ਤੋਂ ਇਲਾਵਾ ਵਾਲਮੀਕਿ ਭਾਈਚਾਰੇ ਦੇ ਲੋਕ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
Advertisement
Advertisement