ਨਿਜ਼ਾਮਪੁਰ ਦੀਆਂ ਸੰਪਰਕ ਸੜਕਾਂ ਦੇ ਨੀਂਹ ਪੱਥਰ ਰੱਖੇ
ਅੱਜ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਚੇਅਰਮੈਨ ਕਰਨ ਸਿਹੋੜਾ, ਸਰਪੰਚ ਲਖਵੀਰ ਸਿੰਘ, ਜੇ ਈ ਹਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਪਿੰਡ ਨਿਜ਼ਾਮਪੁਰ ਵਿੱਚ ਸੰਪਰਕ ਸੜਕਾਂ ਸਿੱਧਸਰ ਸਾਹਿਬ ਤੋਂ ਜੰਡਾਲੀ, ਭਾਡੇਵਾਲ-ਮਲੌਦ ਸੜਕ ਤੋਂ ਨਿਜ਼ਾਮਪੁਰ ਸੜਕਾਂ ਦੇ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ-ਕਾਰਜਾਂ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਪਾਇਲ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਧੰਨਵਾਦੀ ਹਨ, ਜਿਨ੍ਹਾਂ ਹਲਕਾ ਪਾਇਲ ਦੀਆਂ ਸੜਕਾਂ ਦਾ ਮੂੰਹ ਮੱਥਾ ਸਵਾਰਨ ਲਈ ਦਿਲ ਖੋਲ੍ਹ ਕੇ ਕਾਰਜ ਸ਼ੁਰੂ ਕਰਵਾਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਜਾਂ ਦੇਸ ਦੀ ਤਰੱਕੀ ਵਿੱਚ ਸੜਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਲੌਦ ਕਰਨ ਸਿਹੌੜਾ, ਲੋਕ ਨਿਰਮਾਣ ਵਿਭਾਗ ਤੋਂ ਜੇ ਈ ਹਰਵਿੰਦਰ ਸਿੰਘ, ਜੇ ਈ ਗੁਰਪ੍ਰੀਤ ਸਿੰਘ, ਪੀ ਏ ਮਨਜੀਤ ਸਿੰਘ ਡੀ ਸੀ, ਸਰਪੰਚ ਲਖਵੀਰ ਸਿੰਘ, ਗੁਰਪਿੰਦਰ ਸਿੰਘ ਬੱਬੂ, ਬਲਵਿੰਦਰ ਸਿੰਘ ਵਿੰਦਰੀ, ਸੁਖਵੰਤ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ, ਧਰਮਿੰਦਰ ਸਿੰਘ ਨਿੱਕੂ (ਸਮੁੱਚੀ ਗ੍ਰਾਮ ਪੰਚਾਇਤ), ਸਰਪੰਚ ਦਲਵਿੰਦਰ ਸਿੰਘ ਝਾਬੇਵਾਲ, ਗੁਰਮਨਦੀਪ ਸਿੰਘ, ਗੁਰਮੀਤ ਸਿੰਘ, ਜਗਦੇਵ ਸਿੰਘ ਪੱਪੂ, ਗੁਰਵਿੰਦਰ ਸਿੰਘ, ਪਵਨਦੀਪ ਸਿੰਘ, ਬੇਅੰਤ ਸਿੰਘ, ਪ੍ਰਗਟ ਸਿੰਘ, ਸਕਿੰਦਰ ਸਿੰਘ, ਬੰਤ ਸਿੰਘ, ਗੁਰਦੀਪ ਸਿੰਘ ਰਾਜੂ, ਸੁਖਵੀਰ ਸਿੰਘ ਫੌਜੀ, ਸੰਪੂਰਨ ਸਿੰਘ, ਗੁਰਮੇਲ ਸਿੰਘ, ਜੀਤੀ ਸਿੰਘ, ਸੁਖਜਿੰਦਰ ਸਿੰਘ ਸੁੱਖਾ, ਜੀਵਨ ਸਿੰਘ, ਦਰਸਨ ਸਿੰਘ ਫੋਰਮੈਨ, ਸਰਪੰਚ ਊਧਮ ਸਿੰਘ ਜੰਡਾਲੀ, ਜੋਧ ਸਿੰਘ, ਗੁਰਪ੍ਰੀਤ ਸਿੰਘ ਸਿਹੌੜਾ, ਰਘਵੀਰ ਸਿੰਘ, ਗੁਰਸਰਨ ਸਿੰਘ ਫੀਲਡ ਸਟਾਫ ਲੋਕ ਨਿਰਮਾਣ ਵਿਭਾਗ ਆਦਿ ਹਾਜ਼ਰ ਸਨ।
