ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫੋਰਟਿਸ ਹਸਪਤਾਲ ਲੁਧਿਆਣਾ ਵੱਲੋਂ ਲਿਵਰ ਟਰਾਂਸਪਲਾਂਟ ਓਪੀਡੀ ਸ਼ੁਰੂ

ਫੋਰਟਿਸ ਹਸਪਤਾਲ ਲੁਧਿਆਣਾ ਨੇ ਇੱਕ ਨਵੀਂ ਜਿਗਰ ਟ੍ਰਾਂਸਪਲਾਂਟ ਓਪੀਡੀ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਮਰੀਜ਼ਾਂ ਨੂੰ ਹੁਣ ਜਿਗਰ ਦੀਆਂ ਬਿਮਾਰੀਆਂ ਦਾ ਇਲਾਜ ਅਤੇ ਟ੍ਰਾਂਸਪਲਾਂਟ ਸੇਵਾਵਾਂ ਲੁਧਿਆਣਾ ਵਿੱਚ ਹੀ ਉਪਲਬਧ ਹੋਣਗੀਆਂ। ਇਹ ਓਪੀਡੀ ਹਰ ਮਹੀਨੇ ਦੇ ਤੀਜੇ ਵੀਰਵਾਰ ਨੂੰ ਦੁਪਹਿਰ...
ਫੋਰਟਿਸ ਹਸਪਤਾਲ ਵਿੱਚ ਲੀਵਰ ਟ੍ਰਾਂਸਪਲਾਂਟ ਓਪੀਡੀ ਦੀ ਸ਼ੁਰੂਆਤ ਮੌਕੇ ਜਾਣਕਾਰੀ ਦਿੰਦੇ ਮਾਹਿਰ। ਫੋਟੋ: ਬਸਰਾ
Advertisement

ਫੋਰਟਿਸ ਹਸਪਤਾਲ ਲੁਧਿਆਣਾ ਨੇ ਇੱਕ ਨਵੀਂ ਜਿਗਰ ਟ੍ਰਾਂਸਪਲਾਂਟ ਓਪੀਡੀ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਮਰੀਜ਼ਾਂ ਨੂੰ ਹੁਣ ਜਿਗਰ ਦੀਆਂ ਬਿਮਾਰੀਆਂ ਦਾ ਇਲਾਜ ਅਤੇ ਟ੍ਰਾਂਸਪਲਾਂਟ ਸੇਵਾਵਾਂ ਲੁਧਿਆਣਾ ਵਿੱਚ ਹੀ ਉਪਲਬਧ ਹੋਣਗੀਆਂ। ਇਹ ਓਪੀਡੀ ਹਰ ਮਹੀਨੇ ਦੇ ਤੀਜੇ ਵੀਰਵਾਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਇਸ ਦੀ ਅਗਵਾਈ ਡਾ. ਅਸ਼ੀਸ਼ ਜਾਰਜ (ਪ੍ਰਿੰਸੀਪਲ ਕੰਸਲਟੈਂਟ ਅਤੇ ਯੂਨਿਟ ਹੈੱਡ, ਲਿਵਰ ਟਰਾਂਸਪਲਾਂਟ ਫੋਰਟਿਸ ਸ਼ਾਲੀਮਾਰ ਬਾਗ, ਨਵੀਂ ਦਿੱਲੀ) ਕਰਨਗੇ। ਇੱਥੇ ਜਿਗਰ ਸਿਰੋਸਿਸ, ਜਿਗਰ ਫੇਲ੍ਹ ਹੋਣਾ ਅਤੇ ਗੰਭੀਰ ਹੈਪੇਟੋਬਿਲਰੀ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਖ਼ਾਸ ਸਲਾਹ ਅਤੇ ਇਲਾਜ ਦਿੱਤਾ ਜਾਵੇਗਾ।

ਇਸ ਓਪੀਡੀ ਵਿੱਚ ਗੈਸਟ੍ਰੋਐਂਟਰੋਲੋਜੀ ਵਿਭਾਗ ਦੀ ਮਾਹਰ ਟੀਮ ਵੀ ਸ਼ਾਮਲ ਹੋਵੇਗੀ, ਜਿਸ ਵਿੱਚ ਡਾ. ਰਾਜੂ ਸਿੰਘ ਛੀਨਾ (ਐੱਚਓਡੀ ਅਤੇ ਡਾਇਰੈਕਟਰ, ਗੈਸਟ੍ਰੋਐਂਟਰੋਲੋਜੀ), ਡਾ. ਨਿਤਿਨ ਸ਼ੰਕਰ ਬਹਿਲ (ਡਾਇਰੈਕਟਰ, ਗੈਸਟ੍ਰੋਐਂਟਰੋਲੋਜੀ), ਡਾ. ਅਮਿਤ ਬਾਂਸਲ (ਸੀਨੀਅਰ ਕੰਸਲਟੈਂਟ, ਗੈਸਟ੍ਰੋਐਂਟਰੋਲੋਜੀ), ਡਾ. ਵਿਵੇਕ ਪ੍ਰਕਾਸ਼ (ਕੰਸਲਟੈਂਟ, ਗੈਸਟ੍ਰੋਐਂਟਰੋਲੋਜੀ) ਸ਼ਾਮਿਲ ਹੋਣਗੇ।

Advertisement

ਨਿਰਦੇਸ਼ਕ ਸਨਵੀਰ ਸਿੰਘ ਭਾਂਬਰਾ ਨੇ ਕਿਹਾ ਕਿ ਇਸ ਓਪੀਡੀ ਨਾਲ ਲੋਕਾਂ ਨੂੰ ਹੁਣ ਲੀਵਰ ਦੇ ਇਲਾਜ ਲਈ ਦੂਰ ਜਾਣ ਦੀ ਲੋੜ ਨਹੀਂ ਰਹੇਗੀ। ਮਰੀਜ਼ਾਂ ਨੂੰ ਵਿਸ਼ਵ ਪੱਧਰੀ ਮਾਹਰ ਡਾਕਟਰਾਂ ਤੋਂ ਸਲਾਹ ਅਤੇ ਮਾਰਗਦਰਸ਼ਨ ਇੱਥੇ ਹੀ ਮਿਲੇਗਾ।

ਡਾ. ਅਸ਼ੀਸ਼ ਨੇ ਵੀ ਕਿਹਾ ਕਿ ਭਾਰਤ ਵਿੱਚ ਲੀਵਰ ਦੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਹਸਪਤਾਲ ਅਕਸਰ ਮਰੀਜ਼ ਉਸ ਸਮੇਂ ਆਉਂਦੇ ਹਨ ਜਦੋਂ ਬਿਮਾਰੀ ਕਾਫੀ ਅੱਗੇ ਵਧ ਚੁੱਕੀ ਹੁੰਦੀ ਹੈ ਅਤੇ ਟ੍ਰਾਂਸਪਲਾਂਟ ਹੀ ਇਕੱਲਾ ਵਿਕਲਪ ਰਹਿ ਜਾਂਦਾ ਹੈ। ਇਸ ਓਪੀਡੀ ਦਾ ਮਕਸਦ ਹੈ ਬਿਮਾਰੀਆਂ ਨੂੰ ਜਲਦੀ ਪਛਾਣਨਾ, ਸਮੇਂ ਸਿਰ ਇਲਾਜ ਕਰਨਾ ਅਤੇ ਮਰੀਜ਼ਾਂ ਨੂੰ ਬਿਹਤਰ ਜੀਵਨ ਦੀ ਉਮੀਦ ਦੇਣਾ।

Advertisement
Show comments