ਸਾਬਕਾ ਬਲਾਕ ਪ੍ਰਧਾਨ ਮੁੜ ਕਾਂਗਰਸ ਵਿੱਚ ਸ਼ਾਮਲ
ਕਾਂਗਰਸ ਪਾਰਟੀ ਨੂੰ ਕੁਝ ਸਮਾਂ ਪਹਿਲਾਂ ਅਲਵਿਦਾ ਕਹਿ ਚੁੱਕੇ ਅਤੇ ਇਕ ਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਜੁੜੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਰਵਿੰਦਰ ਸੱਭਰਵਾਲ ਅੱਜ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਹ ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜਨਰਲ ਸਕੱਤਰ ਹੋਣ ਦੇ ਨਾਲ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ। ਰਵਿੰਦਰ ਸਭਰਵਾਲ ਦੀ ਘਰ ਵਾਪਸੀ ਵਿੱਚ ਜਗਰਾਉਂ ਦੇ ਦੋ ਪ੍ਰਮੁੱਖ ਆਗੂਆਂ ਦੀ ਮੁੱਖ ਭੂਮਿਕਾ ਦੱਸੀ ਜਾਂਦੀ ਹੈ। ਇਸ ਮੌਕੇ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਰਾਜੇਸ਼ਇੰਦਰ ਸਿੰਘ ਸਿੱਧੂ, ਸੰਨੀ ਕੱਕੜ, ਕਾਲਾ ਕਲਿਆਣ ਆਦਿ ਹਾਜ਼ਰ ਸਨ। ਰਵਿੰਦਰ ਸਭਰਵਾਲ ਦੇ ਮੁੜ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਜਗਰਾਉਂ ਵਿੱਚ ਕਾਂਗਰਸ ਅੰਦਰ ਫੇਰ ਤੋਂ ਨਵੀਂ ਕਿਸਮ ਦੇ ਸਮੀਕਰਨ ਬਣਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰਵਿੰਦਰ ਸਭਰਵਾਲ ਦੀ ਪਤਨੀ ਇਸ ਸਮੇਂ ਕੌਂਸਲਰ ਹੈ ਜਦਕਿ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਤੋਂ ਕਾਂਗਰਸੀ ਜਤਿੰਦਰਪਾਲ ਰਾਣਾ ਨੂੰ ਦੁਬਾਰਾ ਸਰਕਾਰੀ ਹੁਕਮਾਂ ’ਤੇ ਹਟਾ ਦਿੱਤਾ ਗਿਆ ਹੈ।
