ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਣ ਵਿਭਾਗ ਦੋਰਾਹਾ ਨੇ ਆਰ ਟੀ ਆਈ ਤਹਿਤ ਨਹੀਂ ਦਿੱਤੀ ਸੂਚਨਾ

ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਸਾਰੇ ਵਿਭਾਗਾਂ ਨੂੰ ਹੁਕਮ ਕੀਤੇ ਹੋਏ ਹਨ ਕਿ ਸਰਕਾਰੀ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤੇ ਜਾਣ ਪਰ ਵਣ ਵਿਭਾਗ ਦੋਰਾਹਾ ਵੱਲੋਂ ਆਰ. ਟੀ.ਆਈ ਐਕਟ ਤਹਿਤ ਮੰਗੀ ਗਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਵਣ...
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ। -ਫੋਟੋ: ਜੱਗੀ
Advertisement

ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਸਾਰੇ ਵਿਭਾਗਾਂ ਨੂੰ ਹੁਕਮ ਕੀਤੇ ਹੋਏ ਹਨ ਕਿ ਸਰਕਾਰੀ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤੇ ਜਾਣ ਪਰ ਵਣ ਵਿਭਾਗ ਦੋਰਾਹਾ ਵੱਲੋਂ ਆਰ. ਟੀ.ਆਈ ਐਕਟ ਤਹਿਤ ਮੰਗੀ ਗਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਵਣ ਵਿਭਾਗ ਦੋਰਾਹਾ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ’ਚ ਆਉਂਦੀ ਹੈ।

ਨੇੜਲੇ ਪਿੰਡ ਰੋਹਣੋ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਵਣ ਵਿਭਾਗ ਲੁਧਿਆਣਾ ਕੋਲੋਂ 31 ਜੁਲਾਈ 2025 ਨੂੰ ਇੱਕ ਲਿਖਤੀ ਦਰਖਾਸਤ ਰਾਹੀਂ ਵਣ ਰੇਂਜ ਦੋਰਾਹਾ ਦੇ ਅਧੀਨ ਆਉਂਦੀਆਂ ਸੜਕਾਂ, ਨਹਿਰਾਂ, ਰੇਲਵੇ ਲਾਈਨਾਂ, ਬੰਨ, ਡਰੇਨਾਂ, ਮਾਈਨਰ ਨਾਲ ਲਗਦੀ ਸਰਕਾਰੀ ਜ਼ਮੀਨ ਵਿੱਚ ਜਿੱਥੇ ਦਰੱਖ਼ਤ ਲਗਾਏ ਹੋਏ ਹਨ। ਉਨ੍ਹਾਂ ਸਬੰਧੀ ਮਿਤੀ 1 ਅਪਰੈਲ 2023 ਤੋਂ 30 ਜੂਨ 2025 ਤੱਕ ਹੋਏ ਅੱਗ ਨਾਲ ਨੁਕਸਾਨ ਅਤੇ ਚਰਵਾਹਿਆਂ ਵੱਲੋਂ ਕੀਤੇ ਗਏ ਨੁਕਸਾਨ ਬਾਰੇ ਵਿਭਾਗ ਵੱਲੋਂ ਕੀਤੀ ਕਾਰਵਾਈ, ਕੀਤੇ ਗਏ ਜੁਰਮਾਨਿਆਂ ਦੀ ਵਸੂਲੀ, ਰਕਮ ਦੀ ਜਾਣਕਾਰੀ ਸਮੇਤ ਰਸ਼ੀਦ ਨੰਬਰ/ ਮਿਤੀ ਬਾਰੇ ਸਾਰੀ ਜਾਣਕਾਰੀ ਮੰਗੀ ਸੀ।

Advertisement

ਬੈਨੀਪਾਲ ਨੇ ਕਿਹਾ ਕਿ ਇਹ ਵੀ ਸੂਚਨਾ ਮੰਗੀ ਸੀ ਕਿ ਵਣ ਰੇਂਜ ਦੋਰਾਹਾ ਦੇ ਅਧੀਨ ਨੈਸ਼ਨਲ ਹਾਈਵੇ ਨੰ. 44 ਦੇ ਦੋਨੋਂ ਪਾਸੇ ਬਣੇ ਹੋਟਲਾਂ, ਢਾਬਿਆਂ, ਫਿਟਨੈਂਸ ਸੈਂਟਰ, ਪੈਟਰੋਲ ਪੰਪ, ਮੈਰਿਜ ਪੈਲਸਾਂ, ਮੋਲ, ਦੁਕਾਨਾਂ ਤੇ ਫੈਕਟਰੀਆਂ ਨੂੰ ਪਾਰਕਾਂ ਵਗ਼ੈਰਾ ਬਣਾਉਣ ਦੀ ਜੋ ਪ੍ਰਵਾਨਗੀ ਦਿੱਤੀ ਗਈ ਹੈ ਉਸ ਬਾਬਤ ਵਸੂਲੀ ਫ਼ੀਸ ਦੀਆਂ ਰਸੀਦਾਂ ਸਮੇਤ ਕੁੱਲ ਰਕਮ ਦੀ ਜਾਣਕਾਰੀ ਮੰਗੀ ਸੀ। ਉਨ੍ਹਾਂ ਕਿਹਾ ਕਿ ਵਣ ਵਿਭਾਗ ਵੱਲੋਂ ਅੱਜ ਤੱਕ ਸੂਚਨਾ ਨਹੀਂ ਦਿੱਤੀ ਗਈ। ਇੰਝ ਜਾਪਦਾ ਹੈ ਕਿ ਜਿਵੇਂ ਵਣ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੱਡੇ ਪੱਧਰ ਤੇ ਕਥਿਤ ਤੌਰ ਤੇ ਕੀਤੇ ਘਪਲਿਆਂ ਨੂੰ ਛੁਪਾਉਂਦੇ ਹੋਣ।

ਬੈਨੀਪਾਲ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਵਣ ਵਿਭਾਗ ਲੁਧਿਆਣਾ ਤੇ ਵਣ ਰੇਂਜ ਦੋਰਾਹਾ ਵੱਲ ਤੁਰੰਤ ਗੌਰ ਕਰਦੇ ਹੋਏ ਮੰਗੀ ਗਈ ਸੂਚਨਾ ਜਲਦ ਤੋਂ ਜਲਦ ਮੁੱਹਈਆ ਕਰਵਾਈ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਡੀਐੱਫਓ ਲੁਧਿਆਣਾ ਵੱਲੋਂ ਜਾਣਕਾਰੀ ਦੇਣ ਸੰਬੰਧੀ ਵਣ ਰੇਂਜ ਅਫਸਰ ਦੋਰਾਹਾ ਨੂੰ ਦਰਖਾਸਤ ਮਾਰਕ ਕਰਕੇ ਭੇਜੀ ਜਾ ਚੁੱਕੀ ਹੈ।

ਹੜ੍ਹਾਂ ਕਾਰਨ ਜਾਣਕਾਰੀ ਦੇਣ ਵਿੱਚ ਦੇਰੀ ਹੋਈ: ਬਲਾਕ ਅਧਿਕਾਰੀ

ਬਲਾਕ ਅਫਸਰ ਖੰਨਾ ਤੀਰਥ ਸਿੰਘ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਡਿਊਟੀ ਲੱਗਣ ਕਾਰਨ ਉਹ ਜਾਣਕਾਰੀ ਸਮੇਂ ’ਤੇ ਨਹੀ ਦੇ ਸਕੇ। ਹੁਣ ਜਾਣਕਾਰੀ ਤਿਆਰ ਕਰਕੇ ਛੇਤੀ ਹੀ ਦੇ ਦਿੱਤੀ ਜਾਵੇਗੀ।

Advertisement
Show comments