ਅਥਲੈਟਿਕਸ ਵਿੱਚ ਆਕਸਫੋਰਡ ਸਕੂਲ ਦੇ ਖਿਡਾਰੀਆਂ ਦੀ ਝੰਡੀ
ਸੰਤ ਈਸ਼ਰ ਸਿੰਘ ਯਾਦਗਾਰੀ ਖੇਡ ਸਟੇਡੀਅਮ ਰਾੜਾ ਸਾਹਿਬ ਵਿੱਚ ਜ਼ੋਨਲ ਅਥਲੈਟਿਕਸ ਚੈਂਪਅਨਸ਼ਿਪ ਕਰਵਾਈ ਗਈ ਜਿਸ ਵਿੱਚ ਆਕਸਫੋਰਡ ਸੀਨੀਅਰ ਸਕੂਲ ਪਾਇਲ ਦੇ ਖਿਡਾਰੀਆਂ ਨੇ ਅਥਲੈਟਿਕਸ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 46 ਤਗ਼ਮੇ ਆਪਣੇ ਨਾਂ ਕੀਤੇ। ਇਨ੍ਹਾਂ ਵਿੱਚ ਖਿਡਾਰੀਆਂ ਨੇ 19 ਸੋਨੇ ਦੇ, 17 ਚਾਂਦੀ ਤੇ 10 ਕਾਂਸੀ ਦੇ ਤਗ਼ਮੇ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਖੇਡ ਮੁਕਾਬਲਿਆਂ ਦੌਰਾਨ ਹੁਸਨਦੀਪ ਕੌਰ ਨੇ 100 ਮੀਟਰ ਦੌੜ ’ਚ ਪਹਿਲਾ ਤੇ 3000 ਮੀਟਰ ਤੇ ਦੋ ਰਿਲੇਅ ਦੌੜਾਂ ’ਚ ਦੂਜਾ ਸਥਾਨ ਹਾਸਲ ਕੀਤਾ। ਅਭਿਰਾਜ ਸਿੰਘ ਰਟੋਲ ਨੇ 80 ਮੀਟਰ ਹਰਡਲ, 600 ਮੀਟਰ ਦੌੜ ਅਤੇ 4×100 ਮੀਟਰ ਰੀਲੇ ਦੌੜ ਵਿੱਚ ਤਿੰਨ ਗੋਲਡ ਮੈਡਲ ਹਾਸਲ ਕੀਤੇ। ਸਿਮਰਨ ਕੌਰ ਨੇ 400 ਮੀਟਰ, ਅਤੇ 3000 ਮੀਟਰ ਦੌੜਾਂ ਵਿੱਚ ਗੋਲਡ ਅਤੇ 4×100ਮੀ. ਰਿਲੇਅ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਗੁਰਲੀਨ ਕੌਰ ਢਿੱਲੋਂ ਨੇ 200 ਮੀਟਰ ਵਿੱਚ ਗੋਲਡ, 4×400 ਰੀਲੇਅ ਦੌੜ ਵਿੱਚ ਸਿਲਵਰ ਅਤੇ 1500 ਮੀਟਰ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਸਿਮਰਨਦੀਪ ਕੌਰ ਨੇ 200ਮੀ, 400 ਮੀਟਰ ਅਤੇ 4×400ਮੀ ਰਿਲੇਅ ਦੌੜ ਵਿੱਚ ਸਿਲਵਰ ਅਤੇ 800ਮੀ. ਦੌੜ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਏਂਜਲ ਨੇ 110ਮੀ. ਹਰਡਲ ਵਿੱਚ ਗੋਲਡ, 400 ਮੀ ਅਤੇ 4×400ਮੀ. ਰਿਲੇਅ ਦੌੜ ਵਿੱਚ ਸਿਲਵਰ ਅਤੇ ਡਿਸਕਸ ਥ੍ਰੋਅ ਵਿੱਚ ਕਾਂਸੀ ਦੇ ਮੈਡਲ ਆਪਣੇ ਨਾਮ ਕੀਤੇ। ਅੰਸ਼ ਨੇ ਸ਼ਾਟਪੁਟ ਅਤੇ ਡਿਸਕਸ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ। ਦਲਵੀਰ ਕੌਰ ਨੇ ਹਰਡਲ ਵਿੱਚ ਗੋਲਡ ਅਤੇ ਲਾਂਗ ਜੰਪ ਵਿੱਚ ਕਾਂਸੀ ਦੇ ਮੈਡਲ ਜਿੱਤੇ। ਇਸ਼ਵਰ ਸਿੰਘ ਨੇ ਲਾਂਗ ਜੰਪ ਅਤੇ ਹਾਈ ਜੰਪ ਵਿੱਚ ਚਾਂਦੀ ਦੇ ਮੈਡਲ ਜਿੱਤੇ। ਜਪਲੀਨ ਕੌਰ ਨੇ 80ਮੀ ਹਰਡਲ ਅਤੇ ਹਾਈ ਜੰਪ ਵਿੱਚ ਸਿਲਵਰ, ਅਨੀਕੇਤ ਨੇ ਹਰਡਲ ਅਤੇ ਜੈਵਲਿਨ ਵਿੱਚ ਚਾਂਦੀ, ਗੁਰਸਿਮਰਨ ਸਿੰਘ ਨੇ ਲਾਂਗ ਜੰਪ ਅਤੇ 400ਮੀ. ਹਰਡਲ ਵਿੱਚ ਕਾਂਸੀ ਅਤੇ ਗੈਵਿਨਜੋਤ ਸਿੰਘ ਨੇ ਲਾਂਗ ਜੰਪ ਵਿੱਚ ਸੋਨਾ ਅਤੇ 100ਮੀ. ਹਰਡਲ ਵਿੱਚ ਚਾਂਦੀ ਦੇ ਮੈਡਲ ਜਿੱਤੇ।
ਰਿਲੇਅ ਮੁਕਾਬਲਿਆਂ ਵਿੱਚ ਅੰਡਰ 14 ਲੜਕਿਆਂ ਦੀ 4×100ਮੀ. ਰੀਲੇ ਟੀਮ ਨੇ ਸ਼ਾਨਦਾਰ ਸੋਨੇ ਦਾ ਮੈਡਲ ਆਪਣੇ ਨਾਮ ਕੀਤਾ। ਅਗਮਜੋਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਜੈਵਲਿਨ ਥ੍ਰੋ ਗੋਲਡ ਜਿੱਤਿਆ। ਰਵਲੀਨ ਕੌਰ ਨੇ ਡਿਸਕਸ ਵਿੱਚ ਸੋਨੇ ਦਾ ਮੈਡਲ ਅਤੇ ਜਸਲੀਨ ਕੌਰ ਨੇ 400 ਮੀਟਰ ਹਰਡਲ ਵਿੱਚ ਸੋਨੇ ਦਾ ਮੈਡਲ ਜਿੱਤਿਆ। ਅਵੰਤਿਕਾ ਨੇ ਜੈਵਲਿਨ ਵਿੱਚ ਚਾਂਦੀ, ਮਹਿਕਪ੍ਰੀਤ ਕੌਰ ਨੇ 1500ਮੀ. ਵਿੱਚ ਚਾਂਦੀ, ਯੁਵਰਾਜ ਸਿੰਘ ਨੇ ਸ਼ਾਟਪੁਟ ਵਿੱਚ ਚਾਂਦੀ, ਤਰਣਵੀਰ ਸਿੰਘ ਨੇ ਹਰਡਲ ਵਿੱਚ ਚਾਂਦੀ, ਮਨਸਿਮਰਨ ਕੌਰ ਨੇ ਵੀ ਜੇਵਲਿਨ ਵਿੱਚ ਚਾਂਦੀ ਦੇ ਮੈਡਲ ਜਿੱਤੇ। ਪ੍ਰਿਯਾਂਸ਼ੀ ਢੱਲ ਨੇ ਡਿਸਕਸ, ਐਸ਼ਪ੍ਰੀਤ ਕੌਰ ਨੇ 1500ਮੀ. ਅਤੇ ਸਾਹਿਲਦੀਪ ਕੌਰ ਨੇ ਸ਼ਾਟਪੁਟ ਵਿੱਚ ਕਾਂਸੀ ਦੇ ਮੈਡਲ ਹਾਸਲ ਕੀਤੇ ।
ਸਕੂਲ ਦੇ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਸ੍ਰੀ ਵਿਜੇ ਕਪੂਰ, ਮੈਨੇਜ਼ਰ ਸੁਰਜੀਤ ਸਿੰਘ ਗਿੱਲ ਅਤੇ ਸਮੂਹ ਸਟਾਫ ਨੇ ਖਿਡਾਰੀਆਂ ਦਾ ਭਰਪੂਰ ਸਵਾਗਤ ਕੀਤਾ ਅਤੇ ਕੋਚ ਸਾਹਿਬਾਨ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ।