ਬਾਗ਼, ਫੁਲਕਾਰੀ ਅਤੇ ਦਸੂਤੀ ’ਤੇ ਪੰਜ ਦਿਨਾਂ ਵਰਕਸ਼ਾਪ
ਮਾਸਟਰ ਤਾਰਾ ਸਿੰਘ ਕਾਲਜ ’ਚ ਦਿੱਤੀ ਸਿਖਲਾਈ
Advertisement
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈੱਨ ’ਚ ਪੰਜਾਬ ਦੀਆਂ ਰਵਾਇਤੀ ਕਢਾਈਆਂ-ਬਾਗ਼, ਫੁਲਕਾਰੀ ਅਤੇ ਦਸੂਤੀ ’ਤੇ ਪੰਜ ਦਿਨਾਂ ਵਰਕਸ਼ਾਪ ਗ੍ਰਹਿ ਵਿਗਿਆਨ ਵਿਭਾਗ ਦੀ ਮੁਖੀ ਅਵਨਿੰਦਰ ਕੌਰ ਦੀ ਅਗਵਾਈ ਹੇਠ ਕਰਵਾਈ ਗਈ ਜਿਸ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਹੱਥੀਂ ਕਢਾਈ ਦੀ ਅਮੀਰ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਅਤੇ ਸੰਭਾਲਣ ਲਈ ਉਤਸ਼ਾਹਿਤ ਕਰਨਾ ਸੀ। ਇਸ ਦੌਰਾਨ ਬੀ ਏ ਗ੍ਰਹਿ ਵਿਗਿਆਨ ਅਤੇ ਫੈਸ਼ਨ ਡਿਜ਼ਾਈਨ ਦੀਆਂ ਵਿਦਿਆਰਥਣਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਮੁੱਖ ਬੁਲਾਰੇ ਵਜੋਂ ਹਰਪ੍ਰੀਤ ਕੌਰ ਨੇ ਸਿਲਾਈ ਕਰਾਫਟ ਦੀਆਂ ਤਕਨੀਕਾਂ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਦੌਰਾਨ ਪ੍ਰਾਪਤ ਕੀਤੇ ਤਕਨੀਕੀ ਗਿਆਨ ਦੀ ਸਹਾਇਤਾ ਨਾਲ ਵਿਦਿਆਰਥਣਾਂ ਨੇ ਵੀ ਰਵਾਇਤੀ ਕਢਾਈ ਕੱਢੀ। ਪ੍ਰਿੰਸੀਪਲ ਡਾ. ਕਿਰਨਦੀਪ ਕੌਰ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰਾਂ ਨੇ ਗ੍ਰਹਿ ਵਿਗਿਆਨ ਵਿਭਾਗ ਦੇ ਅਧਿਆਪਕਾਂ ਨੂੰ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।
Advertisement
Advertisement