ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਗਰਾਉਂ ’ਚ ਸੁਨਿਆਰੇ ਦੇ ਸ਼ੋਅਰੂਮ ’ਤੇ ਫਾਇਰਿੰਗ

ਇੱਥੇ ਕਮਲ ਚੌਕ ’ਤੇ ਅੱਜ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਬਾਅਦ ਦੁਪਹਿਰ ਕੰਡਾ ਜਿਊਲਰਜ਼ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਮੌਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਸਣੇ ਪੁਲੀਸ ਪਾਰਟੀ, ਸੀਆਈਏ ਦੀ ਟੀਮ ਤੇ ਹੋਰ...
Advertisement
ਇੱਥੇ ਕਮਲ ਚੌਕ ’ਤੇ ਅੱਜ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਬਾਅਦ ਦੁਪਹਿਰ ਕੰਡਾ ਜਿਊਲਰਜ਼ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਮੌਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਸਣੇ ਪੁਲੀਸ ਪਾਰਟੀ, ਸੀਆਈਏ ਦੀ ਟੀਮ ਤੇ ਹੋਰ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ। ਇਸ ਦੌਰਾਨ ਸੀਸੀਟੀਵੀ ਦੀ ਜਾਂਚ ਕਰਕੇ ਮੁਲਜ਼ਮਾਂ ਦੀਆਂ ਤਸਵੀਰਾਂ ਪੁਲੀਸ ਵੱਲੋਂ ਜਾਰੀ ਕੀਤੀਆਂ ਗਈਆਂ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰਦਾਤ ਦੌਰਾਨ ਇੱਕ ਗੋਲੀ ਦੁਕਾਨ ਦੇ ਸਾਹਮਣੇ ਵਾਲੇ ਸ਼ੀਸੇ ’ਤੇ ਲੱਗੀ। ਵਾਰਦਾਤ ਮੌਕੇ ਦੁਕਾਨ ਦਾ ਮਾਲਕ ਪਰਮਿੰਦਰ ਸਿੰਘ ਕੰਡਾ ਮੌਜੂਦ ਨਹੀਂ ਸੀ ਤੇ ਦੁਕਾਨ ਵਿੱਚ ਉਸ ਦਾ ਭਤੀਜਾ ਭਤੀਜਾ, ਦੋ ਹੋਰ ਲੋਕ ਤੇ ਗਾਹਕ ਬੈਠੇ ਹੋਏ ਸਨ। ਗੋਲੀਆਂ ਚਲਾਉਣ ਮਗਰੋਂ ਮੁਲਜ਼ਮ ਰਾਏਕੋਟ ਰੋਡ ਵੱਲ ਫਰਾਰ ਹੋ ਗਏ। ਦੁਕਾਨ ਮਾਲਕ ਨੇ ਕਿਸੇ ਨਾਲ ਕੋਈ ਝਗੜਾ ਨਾ ਹੋਣ ਦੀ ਗੱਲ ਆਖੀ।

ਮੁਲਜ਼ਮ ਛੇਤੀ ਹੀ ਕਾਬੂ ਕੀਤੇ ਜਾਣਗੇ: ਸੀਨੀਅਰ ਪੁਲੀਸ ਕਪਤਾਨ 

Advertisement

ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਕੋਲ ਫਾਇਰਿੰਗ ਕਰਨ ਵਾਲਿਆਂ ਦੀ ਫੋਟੋ ਹੈ ਤੇ ਛੇਤੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ।

 

 

 

Advertisement