ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਤਿਸ਼ਬਾਜ਼ੀ ਕਾਰਨ ਹੌਜ਼ਰੀ ਗੋਦਾਮ ’ਚ ਅੱਗ ਲੱਗੀ

ਮਾਲ ਸੜ ਕੇ ਹੋਇਆ ਸੁਆਹ; ਫਾਇਰ ਬ੍ਰਿਗੇਡ ਨੇ ਤਿੰਨ ਘੰਟਿਆਂ ਮਗਰੋਂ ਅੱਗ ’ਤੇ ਕਾਬੂ ਪਾਇਆ
ਹੌਜ਼ਰੀ ਗੁਦਾਮ ਵਿੱਚ ਲੱਗੀ ਅੱਗ ਕਾਰਨ ਨਿਕਲ ਰਿਹਾ ਧੂੰਆਂ। -ਫੋਟੋ: ਮਹਾਜਨ
Advertisement
ਸ਼ਹਿਰ ਦੀ ਸਟਾਰ ਸਿਟੀ ਕਲੋਨੀ ਵਿੱਚ ਬੀਤੀ ਦੇਰ ਰਾਤ ਆਤਿਸ਼ਬਾਜ਼ੀ ਕਾਰਨ ਹੌਜ਼ਰੀ ਦੇ ਗੁਦਾਮ ਵਿੱਚ ਭਿਆਨਕ ਅੱਗ ਲੱਗ ਗਈ। ਹੌਜ਼ਰੀ ਦਾ ਮਾਲ ਹੋਣ ਕਾਰਨ ਪਟਾਕਾ ਡਿੱਗਦਿਆਂ ਹੀ ਗੁਦਾਮ ਵਿੱਚ ਇੱਕਦਮ ਅੱਗ ਲੱਗੀ। ਜਦੋਂ ਤੱਕ ਲੋਕ ਕੁੱਝ ਸਮਝ ਸਕਦੇ, ਉਦੋਂ ਤੱਕ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਲੋਕਾਂ ਨੇ ਅੱਗ ’ਤੇ ਪਾਣੀ ਪਾ ਕੇ ਇਸ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਹੱਲ ਨਹੀਂ ਹੋਇਆ। ਬਾਅਦ ਵਿੱਚ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਜਿਸ ਮਗਰੋਂ ਤਿੰਨ-ਚਾਰ ਗੱਡੀਆਂ ਨੇ ਦੋ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ। ਅੱਗ ਕਾਰਨ ਗੁਦਾਮ ਵਿੱਚ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਜਾਣਕਾਰੀ ਮੁਤਾਬਕ ਸਟਾਰ ਸਿਟੀ ਕਲੋਨੀ ਵਿੱਚ ਕਿਸੇ ਵਿਅਕਤੀ ਨੇ ਹੌਜ਼ਰੀ ਵੇਸਟ ਦਾ ਗੁਦਾਮ ਬਣਾਇਆ ਹੋਇਆ ਹੈ। ਬੀਤੀ ਦੇਰ ਰਾਤ ਅਚਾਨਕ ਇੱਕ ਆਤਿਸ਼ਬਾਜ਼ੀ ਆ ਕੇ ਸਿੱਧਾ ਗੁਦਾਮ ਉਪਰ ਡਿੱਗੀ ਜਿਸਦੀ ਚੰਗਿਆੜੀ ਨਾਲ ਗੁਦਾਮ ਵਿੱਚ ਅੱਗ ਲੱਗ ਗਈ। ਅੱਗ ਕੁੱਝ ਹੀ ਸਮੇਂ ਵਿੱਚ ਕਾਫ਼ੀ ਜ਼ਿਆਦਾ ਫੈਲ ਗਈ। ਕਰੀਬ ਇੱਕ ਘੰਟੇ ਬਾਅਦ ਫਾਇਰ ਬ੍ਰਿਗੇਡ ਮੌਕੇ ’ਤੇ ਪੁੱਜੀ ਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਕਰੀਬ ਤਿੰਨ ਗੱਡੀਆਂ ਨੇ ਦੋ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਫਿਰ ਵੀ ਮੌਕੇ ’ਤੇ ਦੋ ਹੋਰ ਗੱਡੀਆਂ ਨੂੰ ਬੁਲਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਅੱਗ ਕਾਰਨ ਆਸਪਾਸ ਦੇ ਘਰਾਂ ਨੂੰ ਵੀ ਥੋੜ੍ਹਾ-ਬਹੁਤ ਨੁਕਸਾਨ ਪੁੱਜਾ ਹੈ, ਕਿਉਂਕਿ ਅੱਗ ਕਾਫ਼ੀ ਜ਼ਿਆਦਾ ਸੀ।

Advertisement

ਫਾਇਰ ਬ੍ਰਿਗੇਡ ਅਧਿਕਾਰੀ ਆਤਿਸ਼ ਰਾਏ ਦਾ ਕਹਿਣਾ ਹੈ ਕਿ ਜਿਸ ਵੇਲੇ ਫਾਇਰ ਬ੍ਰਿਗੇਡ ਨੂੰ ਅੱਗ ਦੀ ਸੂਚਨਾ ਮਿਲੀ, ਉਸੇ ਵੇਲੇ ਗੱਡੀ ਰਵਾਨਾ ਕਰ ਦਿੱਤੀ ਗਈ ਸੀ। ਕਾਫ਼ੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ।

 

Advertisement
Show comments