ਐਤੀਆਣਾ ਸਕੂਲ ਨੂੰ ਲੱਖ ਰੁਪਏ ਦੀ ਵਿੱਤੀ ਸਹਾਇਤਾ
ਗੁਰੂਸਰ ਸੁਧਾਰ: ਸਰਕਾਰੀ ਹਾਈ ਸਕੂਲ ਐਤੀਆਣਾ ਦਾ ਅੱਠਵੀਂ ਦਾ ਨਤੀਜਾ ਸੌ ਫ਼ੀਸਦ ਰਿਹਾ। ਸੰਦੀਪ ਕੌਰ ਨੇ 90% ਅੰਕ ਹਾਸਲ ਕਰ ਕੇ ਪਹਿਲਾ, ਜਸਕਰਨ ਸਿੰਘ ਨੇ 86% ਅੰਕ ਹਾਸਲ ਕਰ ਕੇ ਦੂਜਾ ਅਤੇ ਬਲਰਾਜ ਸਿੰਘ ਨੇ 83% ਅੰਕ ਹਾਸਲ ਕਰ ਕੇ...
Advertisement
ਗੁਰੂਸਰ ਸੁਧਾਰ: ਸਰਕਾਰੀ ਹਾਈ ਸਕੂਲ ਐਤੀਆਣਾ ਦਾ ਅੱਠਵੀਂ ਦਾ ਨਤੀਜਾ ਸੌ ਫ਼ੀਸਦ ਰਿਹਾ। ਸੰਦੀਪ ਕੌਰ ਨੇ 90% ਅੰਕ ਹਾਸਲ ਕਰ ਕੇ ਪਹਿਲਾ, ਜਸਕਰਨ ਸਿੰਘ ਨੇ 86% ਅੰਕ ਹਾਸਲ ਕਰ ਕੇ ਦੂਜਾ ਅਤੇ ਬਲਰਾਜ ਸਿੰਘ ਨੇ 83% ਅੰਕ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ ਸ਼ਾਨਦਾਰ ਨਤੀਜੇ ਤੋਂ ਖ਼ੁਸ਼ ਹੋ ਕੇ ਪ੍ਰੀਤਮ ਸਿੰਘ ਕੈਨੇਡਾ ਨੇ ਆਪਣੇ ਪਿਤਾ ਲਾਲ ਸਿੰਘ ਖੰਗੂੜਾ ਦੀ ਯਾਦ ਵਿੱਚ ਸਕੂਲ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ। ਮੁੱਖ ਅਧਿਆਪਕਾ ਹਰਪ੍ਰੀਤ ਕੌਰ, ਸਾਬਕਾ ਸਰਪੰਚ ਲਖਵੀਰ ਸਿੰਘ ਅਤੇ ਗੁਰਮੀਤ ਸਿੰਘ ਗਿੱਲ ਨੇ ਖੰਗੂੜਾ ਪਰਿਵਾਰ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ
Advertisement
Advertisement