ਘਰ ’ਤੇ ਹਮਲਾ ਕਰ ਕੇ ਪਿਓ-ਪੁੱਤ ਦੀ ਕੁੱਟਮਾਰ
ਲੜਾਈ, ਝਗੜੇ ਅਤੇ ਕੁੱਟਮਾਰ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਲੇਬਰ ਕਲੋਨੀ ਵਿੱਚ ਆਰੀਅਨ ਦੇਵਗਨ ਅਤੇ ਉਸ ਦੇ ਪਿਤਾ ਦੀ ਕੁੱਟਮਾਰ ਦੇ ਸਬੰਧ ਵਿੱਚ ਪੁਲੀਸ ਵੱਲੋਂ ਕਰਨ...
Advertisement
ਲੜਾਈ, ਝਗੜੇ ਅਤੇ ਕੁੱਟਮਾਰ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਲੇਬਰ ਕਲੋਨੀ ਵਿੱਚ ਆਰੀਅਨ ਦੇਵਗਨ ਅਤੇ ਉਸ ਦੇ ਪਿਤਾ ਦੀ ਕੁੱਟਮਾਰ ਦੇ ਸਬੰਧ ਵਿੱਚ ਪੁਲੀਸ ਵੱਲੋਂ ਕਰਨ ਵਾਸੀ ਜੱਵਦੀ, ਮੋਹਿਤ ਵਾਸੀ ਅੰਬੇਡਕਰ ਨਗਰ, ਇਆਨ ਚੌਪੜਾ ਵਾਸੀ ਦਸਮੇਸ਼ ਨਗਰ, ਚੈਰੀ, ਸਾਗਰ ਵਾਸੀਆਨ ਅਜ਼ਾਦ ਨਗਰ, ਸੰਜੂ ਮਹਿਤਾ ਵਾਸੀ ਦਸਮੇਸ਼ ਨਗਰ, ਅਕਸ਼ੈ ਵਾਸੀ ਦੁੱਗਰੀ, ਸੰਗੂ ਵਾਸੀ ਦੁੱਗਰੀ ਅਤੇ ਗੋਪੀ ਰਾਮਗੜ੍ਹੀਆ ਵਾਸੀ ਸੀਆਰਪੀ ਕਲੋਨੀ ਵੱਲੋਂ ਕੁੱਟਮਾਰ ਕੀਤੀ ਗਈ। ਅਗਲੇ ਦਿਨ ਜਦੋਂ ਉਹ ਆਪਣੇ ਘਰ ਵਿੱਚ ਹਾਜ਼ਰ ਸੀ ਤਾਂ ਉਹ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਇੱਕ ਕਾਰ ਹੌਂਡਾ ਸਿਟੀ ਅਤੇ ਹੋਰ ਵਾਹਨਾਂ ’ਤੇ ਆਏ ਅਤੇ ਜਬਰੀ ਘਰ ਅੰਦਰ ਦਾਖਲ ਹੋ ਕੇ ਮੁੜ ਉਨ੍ਹਾਂ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਦਹਿਸ਼ਤ ਬਣਾਉਣ ਲਈ ਗਲੀ ਵਿੱਚ ਖੜੀ ਕਾਰ ਕਰੂਜ ਅਤੇ ਗੁਆਢੀਆਂ ਦੀਆਂ 7/8 ਕਾਰਾਂ ਦੀ ਭੰਨਤੋੜ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।
Advertisement
Advertisement