ਕਬਜ਼ੇ ਹਟਾਉਣ ਦੀ ਮੰਗ ਮੰਨਣ ’ਤੇ ਕਿਸਾਨਾਂ ਵੱਲੋਂ ਧਰਨਾ ਸਮਾਪਤ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਪਿੰਡ ਸਹਿਜੋ ਮਾਜਰਾ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਲਈ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਧਰਨਾ ਅੱਜ ਮੰਗਾਂ ਪੂਰੀਆਂ ਹੋਣ ’ਤੇ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਅਤੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਗੜ੍ਹੀ ਤਰਖਾਣਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਜਥੇਬੰਦੀ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਪੰਚਾਇਤ ਵਿਭਾਗ ਵੱਲੋਂ ਇਹ ਨਾਜਾਇਜ਼ ਕਬਜ਼ੇ ਹਟਾ ਦਿੱਤੇ ਗਏ ਹਨ ਅਤੇ ਮੰਗਾਂ ਵੀ ਪ੍ਰਵਾਨ ਕਰ ਲਈਆਂ ਗਈਆਂ ਹਨ। ਸ੍ਰੀ ਗਿਆਸਪੁਰਾ ਨੇ ਕਿਹਾ ਕਿ ਇਸ ਧਰਨੇ ਵਿੱਚ ਸਹਿਯੋਗ ਦੇਣ ਵਾਲੀਆਂ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਦੇ ਉਹ ਧੰਨਵਾਦੀ ਹਨ ਜਿਨ੍ਹਾਂ ਸਦਕਾ ਸੰਘਰਸ਼ ਦੀ ਜਿੱਤ ਹੋਈ ਹੈ। ਇਸ ਮੌਕੇ ਦਵਿੰਦਰ ਸਿੰਘ ਗਰੇਵਾਲ, ਕਰਨ ਸਿੰਘ ਕਲੇਰ, ਸਤਨਾਮ ਸਿੰਘ ਉਪਲ, ਅੰਮ੍ਰਿਤਪਾਲ ਸਿੰਘ ਘੁਲਾਲ, ਰਵਿੰਦਰ ਸਿੰਘ ਘੁਲਾਲ, ਅਜਮੇਰ ਸਿੰਘ ਰੋਹਲੇ, ਬਹਾਦਰ ਸਿੰਘ ਰੋਹਲੇ, ਅਵਤਾਰ ਸਿੰਘ ਉਪਲ, ਬਲਦੇਵ ਸਿੰਘ ਉਪਲ, ਪ੍ਰੀਤਮ ਸਿੰਘ ਉਪਲ, ਨਿਰਮਲ ਸਿੰਘ ਡੇਹਲੋਂ, ਨੇਤਰ ਸਿੰਘ ਉਟਾਲਾਂ, ਮੇਜਰ ਸਿੰਘ ਉਟਾਲਾਂ, ਜੁਗਰਾਜ ਸਿੰਘ ਰਾਜਗੜ੍ਹ ਤੇ ਬਲਵੰਤ ਸਿੰਘ ਸਹਿਜੋ ਮਾਜਰਾ ਵੀ ਮੌਜੂਦ ਸਨ।